25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਠਿੰਡਾ ਪੁਲਿਸ ਵਲੋਂ ਤਿੰਨ ਹਫ਼ਤੇ ਪਹਿਲਾਂ ਹੋਏ ਦੋਹਰੇ ਕਤਲ ਕੇਸ 'ਚ ਇਕ ਹੋਰ ਗਿ੍ਫ਼ਤਾਰ <br/>

ਅਜੀਤ ਡੈਸਕ 05-12-2025

ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ•ਾਣ)- ਬਠਿੰਡਾ ਪੁਲਿਸ ਨੇ ਤਿੰਨ ਹਫ਼ਤੇ ਪਹਿਲਾਂ ਹੋਏ ਇਕ ਦੂਹਰੇ ਕਤਲ ਕੇਸ ਮਾਮਲੇ ਵਿਚ ਇਕ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ | ਹੁਣ ਤੱਕ ਇਸ ਮਾਮਲੇ 'ਚ ਤਿੰਨ ਜਣਿਆਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ, ਜਿਨ•ਾਂ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ | ਇਸ ਸੰਬੰਧੀ ਅੱਜ ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ 12 ਨਵੰਬਰ ਦੀ ਰਾਤ ਨੂੰ ਆਪਣੇ ਕੰਮ ਤੋਂ ਵਾਪਸ ਆਉਂਦੇ ਦੋ ਸਕੇ ਭਰਾ ਜਤਿੰਦਰ ਮਾਹਤੋ ਅਤੇ ਧਰਮਿੰਦਰ ਮਾਹਤੋ ਦਾ ਸਥਾਨਕ ਧੋਬੀਆਣਾ ਰੋਡ 'ਤੇ ਠੇਕੇ ਵਾਲੇ ਚੌਕ ਕੋਲ ਕੁਝ ਵਿਅਕਤੀਆਂ ਨੇ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਸੀ, ਜਿਸ ਸੰਬੰਧੀ ਮਿ੍ਤਕਾ ਦੇ ਭਰਾ ਸਤਿੰਦਰ ਮਾਹਤੋ ਪੁੱਤਰ ਰਾਮ ਨੰਦਨ ਮਾਹਤੋਂ ਵਾਸੀ ਕੱਚਾ ਧੋਬੀਆਣਾ ਬਸਤੀ ਬਠਿੰਡਾ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਵੱਡਾ ਭਰਾ ਜਤਿੰਦਰ ਮਹਿਤੋ (26), ਜੋ ਕਿ ਅਜੀਤ ਰੋਡ 'ਤੇ ਨੈੱਟ ਪਲੱਸ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਧਰਮਿੰਦਰ ਮਾਹਤੋ (23), ਜੋ ਕਿ ਦਾਦੀ ਪੋਤੀ ਪਾਰਕ ਕੋਲ ਜੂਸ ਦੀ ਰੇਹੜੀ ਲਗਾਉਂਦਾ ਸੀ, ਰਾਤ ਨੂੰ ਕਰੀਬ ਸਾਢੇ 8 ਵਜੇ ਘਰ ਨੂੰ ਵਾਪਸ ਪਰਤ ਰਹੇ ਸਨ ਕਿ ਧੋਬੀਆਣਾ ਰੋਡ 'ਤੇ ਠੇਕੇ ਵਾਲੇ ਚੌਕ ਕੋਲ ਗੁਰਮਨ ਸਿੰਘ ਵਾਸੀ ਬੇਅੰਤ ਨਗਰ ਬਠਿੰਡਾ, ਸੁਖਪ੍ਰੀਤ ਸਿੰਘ ਚੋਚੋ ਵਾਸੀ ਧੋਬੀਆਣਾ ਬਸਤੀ ਬਠਿੰਡਾ, ਵਿਸਕੀ, ਨੂਰਜੋਤ ਸਿੰਘ ਨੂਰ ਅਤੇ ਪਿ੍ੰਸ ਅਮਲੀ ਵਾਸੀ ਬਾਬਾ ਦੀਪ ਸਿੰਘ ਨਗਰ ਬਠਿੰਡਾ ਸਮੇਤ ਅਣਪਛਾਤੇ ਵਿਅਕਤੀ ਆਏ, ਜਿਨ•ਾਂ ਕੋਲ ਤੇਜ਼ਧਾਰ ਹਥਿਆਰ ਸਨ ਅਤੇ ਉਨ•ਾਂ ਨੇ ਧਰਮਿੰਦਰ ਤੇ ਜਤਿੰਦਰ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ | ਜਿਸ ਕਾਰਨ ਜਤਿੰਦਰ ਮਾਹਤੋ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਧਰਮਿੰਦਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ | ਪਿੱਛੋ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਧਾਰਾ 103,109, 118 (1), 115 (2), 126 (2), 191 (3), 190, 55 ਬੀ.ਐਨ.ਐੱਸ. ਤਹਿਤ ਮੁਕੱਦਮਾ ਦਰਜ ਕਰਨ ਉਪਰੰਤ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਸਰਬਜੀਤ ਸਿੰਘ ਬਰਾੜ ਡੀਐੱਸਪੀ ਸਿਟੀ-2, ਹਰਜੀਵਨ ਸਿੰਘ ਐੱਸ.ਐਚ.ਓ ਥਾਣਾ ਸਿਵਲ ਲਾਈਨ ਬਠਿੰਡਾ ਅਤੇ ਸੀ.ਆਈ.ਏ. ਸਟਾਫ਼-1 ਬਠਿੰਡਾ ਦੀਆਂ ਟੀਮਾਂ ਗਠਿਤ ਕੀਤੀਆਂ, ਜਿਨ•ਾਂ ਨੇ ਪਿ੍ੰਸ ਉਰਫ਼ ਪਿ੍ੰਸ ਅਮਲੀ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਗੁਰਮਨ ਸਿੰਘ ਅਤੇ ਨੂਰਜੋਤ ਸਿੰਘ ਉਰਫ਼ ਨੂਰ ਨੂੰ 15 ਨਵੰਬਰ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਸੀ | ਇਨ•ਾਂ ਕੋਲੋਂ ਕਿਰਪਾਨ, ਕਾਪਾ ਲੋਹਾ ਅਤੇ ਲੋਹੇ ਦੀ ਰਾਡ ਸਮੇਤ ਫਿੱਟ ਗਰਾਰੀ ਬਰਾਮਦ ਕੀਤੀਆਂ ਗਈਆਂ ਹਨ | ਚੋਚੋ ਤੇ ਵਿਸਕੀ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ | ਉਨ•ਾਂ ਦੱਸਿਆ ਕਿ ਅਸਲ ਵਿਚ ਕਤਲ ਦੀ ਵਜ•ਾਂ ਇਹ ਰਹੀ ਕਿ ਦੀਵਾਲੀ ਵਾਲੇ ਦਿਨ ਪਟਾਖੇ ਚਲਾਉਣ ਨੂੰ ਲੈ ਕੇ ਦੋਨੋ ਧਿਰਾਂ ਵਿਚ ਆਪਸੀ ਤਕਰਾਰ ਹੋਈ ਸੀ | ਜਿਸ ਕਰਕੇ ਕਥਿਤ ਦੋਸ਼ੀ ਮਾਹਤੋ ਭਰਾਵਾਂ ਨਾਲ ਖਾਰ ਰੱਖਦੇ ਸਨ, ਜਿਸ ਉਸੇ ਦਿਨ ਇਨ•ਾਂ ਨੇ ਘਾਤ ਲਗਾ ਕੇ ਦੋਨੋ ਭਰਾਵਾਂ 'ਤੇ ਹਮਲਾ ਕੀਤਾ ਸੀ |
ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਇਕ ਕਾਬੂ- ਐੱਸ.ਪੀ. ਸਿਟੀ ਨੇ ਦੱਸਿਆ ਕਿ 7 ਨਵੰਬਰ 2024 ਨੂੰ ਛੱਠ ਪੂਜਾ ਮੌਕੇ ਮੋਟਰ ਸਾਈਕਲ ਖੜਾ ਕਰਨ ਪਿੱਛੇ ਹੋਈ ਲੜਾਈ ਦੌਰਾਨ ਸਕੂਟਰੀ/ਮੋਟਰ ਸਾਈਕਲਾਂ 'ਤੇ ਆਏ ਕੁਝ ਨੌਜਵਾਨਾਂ ਨੇ ਮਹਾਂਵੀਰ ਪਾਸਵਾਨ ਵਾਸੀ ਅਜੀਤ ਰੋਡ ਬਠਿੰਡਾ ਉਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ, ਜਿਸ ਸਬੰਧੀ ਮਿ੍ਤਕ ਦੇ ਭਰਾ ਸੋਨੂੰ ਪਾਸਵਾਨ ਦੇ ਬਿਆਨਾਂ ਉਪਰ ਕਰਨ ਵਾਸੀ ਪਾਵਰ ਹਾਊਸ ਰੋਡ ਬਠਿੰਡਾ, ਸੁਖਪ੍ਰੀਤ ਸਿੰਘ ਉਰਫ਼ ਚੋੋਚੋ ਵਾਸੀ ਧੋਬੀਆਣਾ ਬਸਤੀ ਬਠਿੰਡਾ, ਪਿ੍ੰਸ ਉਰਫ਼ ਪਿ੍ੰਸ ਭਈਆ ਵਾਸੀ ਧੋਬੀਆਣਾ ਬਸਤੀ ਬਠਿੰਡਾ, ਲਖਵਿੰਦਰ ਰਾਮ ਅਤੇ ਮਨੋਜ ਰਾਮ ਵਾਸੀ ਬੈਕ ਸਾਈਡ ਮਾਲਵਾ ਕਾਲਜ ਬਠਿੰਡਾ ਨੂੰ ਪਰਚੇ ਵਿਚ ਨਾਮਜ਼ਦ ਕੀਤਾ ਗਿਆ ਸੀ | ਪੁਲਿਸ ਟੀਮਾਂ ਨੇ ਮਹਾਂਵੀਰ ਪਾਸਵਾਨ ਦੇ ਕਤਲ ਮਾਮਲੇ ਵਿਚ ਮਨੋਜ ਰਾਮ ਨੂੰ ਚੇਨਈ ਤੋਂ ਗਿ੍ਫ਼ਤਾਰ ਕਰਕੇ ਬਠਿੰਡਾ ਲਿਆਂਦਾ ਹੈ, ਜੋ ਚੇਨਈ ਵਿਖੇ ਕੰਮ ਕਰਨ ਲੱਗ ਗਿਆ ਸੀ | ਜਦਕਿ ਕਰਨ ਤੇ ਲਖਵਿੰਦਰ ਦੀ ਪਹਿਲਾਂ ਗਿ੍ਫ਼ਤਾਰੀ ਹੋ ਚੁੱਕੀ ਹੈ | ਦੋਨੋ ਮਾਮਲਿਆਂ ਵਿਚ ਨਾਮਜ਼ਦ ਚੋਚੋ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ |

ਪਿਛਲੀ ਖ਼ਬਰ ਓਪਨ ਏਅਰ ਪਿਸਟਲ ਮੁਕਾਬਲੇ 7 ਨੂੰ ਅਗਲੀ ਖ਼ਬਰ ਨਿਗਮ ਨੇ ਭਾਗੂ ਰੋਡ ਦੀ ਸੜਕ ਨੂੰ ਚੌੜਾ ਕਰਨ ਲਈ ਮੁੜ ਚਲਾਇਆ ਪੀਲਾ ਪੰਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।