ਨਿਗਮ ਵਲੋਂ ਕੀਤੀ ਕਾਰਵਾਈ ਦੀ ਮੁਹੱਲੇ ਦੇ ਕਈ ਲੋਕਾਂ ਨੇ ਕੀਤੀ ਸ਼ਲਾਘਾ
ਬਠਿੰਡਾ, 4 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਨਗਰ ਨਿਗਮ ਵਲੋਂ ਭਾਗੂ ਰੋਡ ਦੀ ਸੜਕ ਨੂੰ ਚੌੜਾ ਕਰਨ ਲਈ ਦੁਕਾਨਾਂ ਅਤੇ ਘਰਾਂ ਉੱਪਰ ਮੁੜ ਪੀਲਾ ਪੰਜਾ ਚਲਾ ਕੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ | ਨਿਗਮ ਦੀ ਇਸ ਕਾਰਵਾਈ ਦਾ ਭਾਵੇਂ ਕਿ ਕਈ ਦੁਕਾਨਦਾਰਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਇਲਾਕੇ ਦੇ ਕਈ ਲੋਕਾਂ ਨੇ ਨਿਗਮ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਗਈ ਹੈ | ਨਗਰ ਨਿਗਮ ਦੇ ਅਧਿਕਾਰੀ ਵਲੋਂ ਸਵੇਰ ਸਮੇਂ ਭਾਗੂ ਰੋਡ ਦੀ ਸੜਕ ਨੂੰ ਚੌੜਾ ਕਰਨ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਅਤੇ ਜੇਸੀਬੀ ਮਸ਼ੀਨ ਲੈ ਕੇ ਮੌਕੇ 'ਤੇ ਪਹੁੰਚੇ | ਜਿੰਨ੍ਹਾਂ ਵਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ | ਦੱਸਣਾ ਬਣਦਾ ਹੈ, ਕਿ ਨਗਰ ਨਿਗਮ ਵਲੋਂ 8 ਨਵੰਬਰ 2025 ਨੂੰ ਭਾਗੂ ਰੋਡ ਦੀ ਸੜਕ ਨੂੰ ਚੌੜਾ ਕਰਨ ਲਈ ਦੁਕਾਨਾਂ ਅਤੇ ਮਕਾਨਾਂ ਨੂੰ ਢਾਹਿਆ ਗਿਆ ਸੀ | ਇਸ ਦੌਰਾਨ ਕਈ ਅਜਿਹੇ ਮਕਾਨ ਅਤੇ ਦੁਕਾਨ ਰਹਿ ਗਏ ਸਨ, ਜਿੰਨ੍ਹਾਂ ਖ਼ਿਲਾਫ਼ ਹੁਣ ਨਿਗਮ ਵਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ, ਕਿ ਭਾਗੂ ਰੋਡ ਦੀ ਸੜਕ ਨੂੰ ਚੌੜਾ ਕਰਨ ਲਈ 25 ਸਤੰਬਰ ਨੂੰ ਨਗਰ ਨਿਗਮ ਤੇ ਦੁਕਾਨਦਾਰਾਂ ਦੇ ਵਿਚਕਾਰ ਇਕ ਮੀਟਿੰਗ ਹੋਈ ਸੀ | ਇਸ ਮੀਟਿੰਗ ਨੇ ਬਠਿੰਡਾ ਸ਼ਹਿਰ ਦੀ ਸਥਾਨਕ ਭਾਗੂ ਰੋਡ ਨੂੰ ਚੌੜਾ ਕਰਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੇ ਰੇੜਕਾ ਦਾ ਸ਼ਾਂਤੀਪੂਰਵਕ ਢੰਗ ਨਾਲ ਸਮਝੌਤਾ ਹੋ ਗਿਆ ਸੀ | ਫ਼ੈਸਲੇ ਮੁਤਾਬਿਕ ਭਾਗੂ ਰੋਡ 40 ਤੋਂ 60 ਫੁੱਟ ਦੀ ਬਜਾਏ 50 ਫੁੱਟ ਚੌੜਾ ਕੀਤੇ ਜਾਣ 'ਤੇ ਸਹਿਮਤੀ ਬਣ ਗਈ ਸੀ | ਇਸ ਮੌਕੇ ਨਗਰ ਨਿਗਮ ਦੇ ਐਮਟੀਪੀ ਸੁਰਿੰਦਰ ਬਿੰਦਰਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਅੱਜ ਏਟੀਪੀ ਦਵਿੰਦਰਪਾਲ ਸ਼ਰਮਾ, ਏਟੀਪੀ ਮਨੋਜ ਕੁਮਾਰ, ਕੌਸ਼ਲ ਸ਼ਰਮਾ, ਮੋਹਿਤ ਸੋਨੀ, ਬਿਲਡਿੰਗ ਇੰਸਪੈਕਟਰ ਅਵਤਾਰ
ਸਿੰਘ, ਬਿਲਡਿੰਗ ਇੰਸਪੈਕਟਰ ਅਕਸ਼ੇ ਜਿੰਦਲ ਅਤੇ ਬਿਲਡਿੰਗ ਬਰਾਂਚ ਦੀ ਟੀਮ ਸਮੇਤ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ | ਇਸ ਮੌਕੇ ਐਮਟੀਪੀ ਸੁਰਿੰਦਰ ਬਿੰਦਰਾ ਨੇ ਕਿਹਾ ਕਿ ਜਨਰਲ ਹਾਊਸ ਵੱਲੋਂ ਕੀਤੇ ਫ਼ੈਸਲਾ ਅਨੁਸਾਰ ਭਾਗੂ ਰੋਡ ਦੀ ਸੜਕ 50 ਫੁੱਟ ਚੌੜੀ ਹੋਣੀ ਹੈ | ਉਨ੍ਹਾਂ ਵਲੋਂ ਹੁਣ ਤੱਕ 53 ਘਰ ਅਤੇ ਦੁਕਾਨਾਂ ਨੂੰ ਜੇਸੀਬੀ ਮਸ਼ੀਨ ਨਾਲ ਢਾਹਿਆ ਗਿਆ ਹੈ | 13 ਘਰਾਂ ਨੇ ਅਦਾਲਤ ਤੋਂ ਸਟੇਅ ਲਈ ਗਈ ਹੈ | ਉਨ੍ਹਾਂ ਕਿਹਾ ਕਿ ਭਾਗੂ ਰੋਡ ਦਾ ਰਕਬਾ ਨਗਰ ਨਿਗਮ ਕੋਲ ਹੋਣ ਕਾਰਨ ਜਲਦ ਹੀ ਸਟੇਅ ਨੂੰ ਤੁੜਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ |
ਨਿਗਮ ਨੇ ਭਾਗੂ ਰੋਡ ਦੀ ਸੜਕ ਨੂੰ ਚੌੜਾ ਕਰਨ ਲਈ ਮੁੜ ਚਲਾਇਆ ਪੀਲਾ ਪੰਜਾ <br/>
ਅਜੀਤ ਡੈਸਕ
05-12-2025