ਮੋਟਰ-ਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਕਾਰ ਸਵਾਰ ਨੂੰ ਲੁੱਟਿਆ <br/>
ਅਜੀਤ ਡੈਸਕ
05-12-2025
ਇਸ ਸਬੰਧੀ ਐਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਕੋਲ ਦਰਜ ਕਰਵਾਏ ਬਿਆਨ ''ਚ ਅਰਸ਼ਦੀਪ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਪੋਲਟਰੀ ਫਾਰਮ ਤੋਂ ਆਪਣੀ ਕਾਰ 'ਤੇ ਘਰ ਵਾਪਸ ਆ ਰਿਹਾ ਸੀ ਤਾਂ ਸੰਤਪੁਰਾ ਰੋਡ 'ਤੇ ਪੁਲ ਕੋਲ ਉਸ ਨੂੰ ਇਕ ਮੋਟਰ-ਸਾਈਕਲ ਸਵਾਰ ਤਿੰਨ ਜਣਿਆਂ ਨੇ ਘੇਰ ਲਿਆ ਤੇ ਗੱਡੀ 'ਤੇ ਹਮਲਾ ਕਰਦਿਆਂ ਭੰਨਤੋੜ ਕੀਤੀ ਤੇ ਉਸ ਦੀ ਕੁੱਟਮਾਰ ਕਰਨ ਬਾਅਦ ਉਸ ਤੋਂ ਪੋਲਟਰੀ ਫਾਰਮ ਦੀ ਇਕੱਤਰ ਕੀਤੀ ਰਕਮ ਲੁੱਟ ਕੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਪੀੜਤ ਅਨੁਸਾਰ ਉਸ ਦੇ ਕੋਲ ਕਰੀਬ 70-80 ਹਜ਼ਾਰ ਰੁਪਏ ਸਨ, ਜੋ ਲੁਟੇਰੇ ਲੁੱਟ ਕੇ ਲੈ ਗਏ | ਐਸ.ਪੀ. ਨੇ ਕਿਹਾ ਕਿ ਪੀੜਤ ਦੇ ਬਿਆਨ ਉੱਪਰ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਥਾਣਾ ਕੋਤਵਾਲੀ ਵਿਚ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਦੀ ਭਾਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਹਨ ਤੇ ਛੇਤੀ ਇਹ ਲੁਟੇਰੇ ਗਿ੍ਫ਼ਤਾਰ ਕਰ ਲਏ ਜਾਣਗੇ |