ਮੁੰਬਈ, 24 ਅਕਤੂਬਰ (ਪੀ. ਟੀ. ਆਈ.)-ਵੈਸਟ ਇੰਡੀਜ਼ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਕੀਰੋਨ ਪੋਲਾਰਡ ਨੂੰ ਮੁੰਬਈ ਇੰਡੀਅਨਜ਼ ਦਾ ਮੁੱਖ ਕੋਚ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਮਹੇਲਾ ਜੈਵਰਧਨੇ ਦੇ ਅਹੁਦਾ ਛੱਡਣ ਤੋਂ ਬਾਅਦ ਲਿਆ ਗਿਆ ਹੈ।ਪੋਲਾਰਡ, ਜੋ ਪਿਛਲੇ ਕੁਝ ਸੀਜ਼ਨਾਂ ਤੋਂ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ੀ ਕੋਚ ਵਜੋਂ ਸੇਵਾ ਨਿਭਾਅ ਰਹੇ ਸਨ, ਹੁਣ ਆਈ.ਪੀ.ਐਲ. 2027 ਸੀਜ਼ਨ ਲਈ ਟੀਮ ਦੀ ਜ਼ਿੰਮੇਵਾਰੀ ਸੰਭਾਲਣਗੇ। ਫਰੈਂਚਾਈਜ਼ੀ ਦਾ ਟੀਚਾ ਆਪਣੇ ਖ਼ਿਤਾਬ ਦੇ ਸੋਕੇ ਨੂੰ ਖਤਮ ਕਰਨ ਦਾ ਹੈ। ਟੀਮ ਨੇ ਆਖਰੀ ਵਾਰ 2020 ਵਿਚ ਟਰਾਫ਼ੀ ਜਿੱਤੀ ਸੀ।