04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਅਕਾਲੀ ਦਲ ਦੀ ਚੜ੍ਹਤ ਨੇ ਵਿਰੋਧੀਆਂ ਨੂੰ ਫਿਕਰਾਂ 'ਚ ਪਾਇਆ-ਕੰਗ, ਢੋਟ, ਬਾਜਵਾ

ਅਜੀਤ ਡੈਸਕ 29-12-2025
ਸ਼ਾਹਕੋਟ, 28 ਦਸੰਬਰ (ਦਲਜੀਤ ਸਿੰਘ ਸਚਦੇਵਾ)-ਪੰਜਾਬ 'ਚ ਹਾਲ ਹੀ ਵਿਚ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਵਲੋਂ ਦਰਜ ਕੀਤੀ ਗਈ ਸ਼ਾਨਦਾਰ ਜਿੱਤ ਨੇ ਸੂਬੇ ਦੀ ਸਿਆਸਤ 'ਚ ਨਵੀਂ ਚਰਚਾ ਛੇੜ ਦਿੱਤੀ ਹੈ | ਅਕਾਲੀ ਦਲ ਦੀ ਇਸ 'ਚੜ੍ਹਤ' ਨੇ ਜਿਥੇ ਪਾਰਟੀ ਵਰਕਰਾਂ ਵਿਚ ਨਵੀਂ ਰੂਹ ਫੂਕੀ ਹੈ, ਉੱਥੇ ਹੀ ਵਿਰੋਧੀ ਧਿਰਾਂ ਨੂੰ ਡੂੰਘੀਆਂ ਫਿਕਰਾਂ ਵਿਚ ਪਾ ਦਿੱਤਾ ਹੈ | ਇਹ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੰਗ ਬਿੱਲੀ ਚੁਹਾਰਮੀ, ਸੁਖਦੇਵ ਸਿੰਘ ਢੋਟ ਬਾਹਮਣੀਆਂ ਅਕਾਲੀ ਆਗੂ ਤੇ ਰਾਜੂ ਬਾਜਵਾ ਅਕਾਲੀ ਆਗੂ ਨੇ ਗੱਲਬਾਤ ਕਰਦਿਆਂ ਕੀਤਾ | ਅਕਾਲੀ ਆਗੂਆਂ ਨੇ ਕਿਹਾ ਕਿ ਇਹ ਜਿੱਤ ਮਹਿਜ਼ ਇਕ ਸ਼ੁਰੂਆਤ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਸਾਫ਼ ਕਰ ਦਿੱਤੀ ਹੈ |
ਪਿਛਲੀ ਖ਼ਬਰ ਸੰਦੀਪ ਸਿੰਘ ਖਹਿਰਾ ਦੀ ਪਤਨੀ ਨਮਿਤ ਅੰਤਿਮ ਅਰਦਾਸ ਭਲਕੇ ਅਗਲੀ ਖ਼ਬਰ ਬੀਬੀ ਬਲਵਿੰਦਰ ਕੌਰ ਨਿੱਝਰ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।