11 ਵਜੇ ਤੋਂ ਬਾਅਦ ਡਰਾਈਵਿੰਗ ਟਰੈਕ 'ਤੇ ਕੰਮ ਨਾ ਹੋਣ ਕਰਕੇ ਪ੍ਰੇਸ਼ਾਨ ਰਹੇ ਲੋਕ
ਅਜੀਤ ਡੈਸਕ
09-12-2025
ਲੋਕ ਟੈਸਟ ਦੇਣ ਲਈ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਹਨ ਤੇ ਜਦੋਂ ਸਰਵਰ ਦੀ ਗਤੀ ਹੌਲੀ ਹੋ ਜਾਂਦੀ ਹੈ ਤਾਂ ਉਸ ਨਾਲ ਗੱਡੀਆਂ ਦੀਆਂ ਲਾਈਨਾਂ ਵੀ ਟਰੈਕ ਦੇ ਬਾਹਰ ਲੱਗ ਜਾਂਦੀਆਂ ਹਨ | ਇਸ ਤੋਂ ਇਲਾਵਾ ਪੱਕੇ ਲਾਇਸੈਂਸ ਬਣਵਾਉਣ, ਲਾਇਸੈਂਸ ਰੀਨਿਊ ਕਰਵਾਉਣ ਦੇ ਸਿਰਫ਼ 70 ਕੰਮ ਹੋ ਸਕੇ ਜਦਕਿ ਇਨ੍ਹਾਂ ਦੀ ਗਿਣਤੀ ਰੋਜ਼ਾਨਾ 250 ਤੋਂ ਲੈ ਕੇ 300 ਤੱਕ ਹੋ ਜਾਂਦੀ ਹੈ | ਟਰੈਕ ਦੇ ਬਾਹਰ ਤਾਂ ਟੈਸਟ ਦੇਣ ਲਈ ਆਏ ਲੋਕਾਂ ਦੀਆਂ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਸੀ ਸਗੋਂ ਸਰਵਰ ਦੇ ਹੌਲੀ ਹੋਣ ਕਾਰਨ ਦਫਤਰ 'ਚ ਲੋਕਾਂ ਦੀ ਕਾਫੀ ਭੀੜ ਲੱਗ ਗਈ | ਕਈ ਲੋਕਾਂ ਦਾ ਕਹਿਣਾ ਸੀ ਕਿ ਵਿਭਾਗ ਨੂੰ ਇਸ ਥਾਂ 'ਤੇ ਅਲੱਗ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਕਾਫੀ ਦੂਰ ਤੋਂ ਆਉਂਦੇ ਹਨ ਤੇ ਜਦੋਂ ਕੰਮ ਨਾ ਹੋਵੇ ਤਾਂ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪੈਂਦਾ ਹੈ |