ਸ਼ਾਹਕੋਟ, 4 ਦਸੰਬਰ (ਦਲਜੀਤ ਸਿੰਘ ਸਚਦੇਵਾ)-ਪਿੰਡ ਸੰਢਾਂਵਾਲ (ਸ਼ਾਹਕੋਟ) ਦੇ 'ਆਪ' ਆਗੂ ਜਗਜੋਤ ਸਿੰਘ ਆਹਲੂਵਾਲੀਆ ਦੀ ਪਤਨੀ ਸ੍ਰੀਮਤੀ ਸੋਨੀਆ ਆਹਲੂਵਾਲੀਆ ਨੇ ਆਪਣੇ ਸਮਰਥਕਾਂ ਸਮੇਤ ਬਲਾਕ ਸੰਮਤੀ ਸ਼ਾਹਕੋਟ ਦੇ ਜ਼ੋਨ ਨੰਬਰ 8 ਥੰਮੂਵਾਲ ਤੋਂ 'ਆਪ' ਉਮੀਦਵਾਰ ਵਜੋਂ ਨਾਮਜ਼ਦਗੀ ਕਾਗ਼ਜ਼ ਰਿਟਰਨਿੰਗ ਅਫ਼ਸਰ-ਕਮ-ਐਕਸੀਅਨ ਮੰਡੀ ਬੋਰਡ ਮਨਦੀਪ ਸਿੰਘ ਕੋਲ ਦਾਖ਼ਲ ਕਰਵਾਏ ਹਨ | ਇਸ ਮੌਕੇ ਜਗਜੋਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ 'ਆਪ' ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵਲੋਂ ਉਨ੍ਹਾਂ ਦੀ ਪਤਨੀ ਨੂੰ ਬਲਾਕ ਸੰਮਤੀ ਚੋਣਾਂ ਲਈ ਟਿਕਟ ਦਿੱਤੀ ਗਈ ਹੈ, ਉਹ ਉਨ੍ਹਾਂ ਦੇ ਧੰਨਵਾਦੀ ਹਨ | ਉਨ੍ਹਾਂ ਕਿਹਾ ਕਿ ਥੰਮੂਵਾਲ ਸੀਟ ਜਿੱਤ ਕੇ ਉਹ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ | ਆਹਲੂਵਾਲੀਆ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਕਾਰਨ ਚੋਣਾਂ ਵਿਚ 'ਆਪ' ਦੀ ਜਿੱਤ ਯਕੀਨੀ ਹੈ | ਇਸ ਮੌਕੇ ਮਨਪ੍ਰੀਤ ਸਿੰਘ ਸਰਪੰਚ ਸੰਢਾਂਵਾਲ, ਅਰਸ਼ ਖਿੰਡਾ, ਸ਼੍ਰੀਮਤੀ ਦਲਜੀਤ ਕੌਰ, ਰਾਣਾ ਸੰਢਾਂਵਾਲ, ਕਾਲਾ ਗੁੱਜਰ, ਪਵਨਜੀਤ ਸਿੰਘ ਬਦੇਸ਼ਾ ਆਦਿ ਹਾਜ਼ਰ ਸਨ |