22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਦਰੱਖ਼ਤਾਂ ਦੀ ਕਥਿਤ ਗੈਰ-ਕਾਨੂੰਨੀ ਕਟਾਈ ਨੂੰ ਲੈ ਕੇ ਤੇਜਸਵੀ ਮਿਨਹਾਸ ਨੇ ਕੀਤੀਆਂ ਸ਼ਿਕਾਇਤਾਂ

ਜਲੰਧਰ, 21 ਸਤੰਬਰ (ਸ਼ਿਵ)-ਸਮਾਜਿਕ ਤੇ ਵਾਤਾਵਰਨ ਕਾਰਕੁਨ ਤੇਜਸਵੀ ਮਿਨਹਾਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਦਰੱਖਤਾਂ ਦੀ ਕਥਿਤ ਗੈਰ-ਅਧਿਕਾਰਤ ਕਟਾਈ ਅਤੇ ਨੁਕਸਾਨ ਸੰਬੰਧੀ ਮੁੱਖ ਮੰਤਰੀ ਦਫ਼ਤਰ, ਨਗਰ ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਸਮੇਤ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਹਨ। ਸ਼ਿਕਾਇਤਾਂ ਵਿਚ ਗੁਰਜੇਪਾਲ ਨਗਰ ’ਚ ਇਕ ਦਰੱਖਤ ਕੱਟਣ, ਦੂਰਦਰਸ਼ਨ ਇਨਕਲੇਵ ਵਿਚ ਕਰੀਬ 25–30 ਪੱਕੇ ਦਰੱਖਤਾਂ ਦੀ ਕਥਿਤ ਕਟਾਈ ਅਤੇ ਗਿਆਨ ਨਗਰ ’ਚ ਇਕ ਵੱਡੇ ਦਰੱਖਤ ਨੂੰ ਬੁਰੀ ਤਰ੍ਹਾਂ ਕੱਟਣ ਦੇ ਮਾਮਲੇ ਉਠਾਏ ਗਏ ਹਨ।

ਅਜੀਤ ਡੈਸਕ 22-09-2026
ਜਲੰਧਰ, 21 ਸਤੰਬਰ (ਸ਼ਿਵ)-ਸਮਾਜਿਕ ਤੇ ਵਾਤਾਵਰਨ ਕਾਰਕੁਨ ਤੇਜਸਵੀ ਮਿਨਹਾਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਦਰੱਖਤਾਂ ਦੀ ਕਥਿਤ ਗੈਰ-ਅਧਿਕਾਰਤ ਕਟਾਈ ਅਤੇ ਨੁਕਸਾਨ ਸੰਬੰਧੀ ਮੁੱਖ ਮੰਤਰੀ ਦਫ਼ਤਰ, ਨਗਰ ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਸਮੇਤ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਹਨ। ਸ਼ਿਕਾਇਤਾਂ ਵਿਚ ਗੁਰਜੇਪਾਲ ਨਗਰ ’ਚ ਇਕ ਦਰੱਖਤ ਕੱਟਣ, ਦੂਰਦਰਸ਼ਨ ਇਨਕਲੇਵ ਵਿਚ ਕਰੀਬ 25–30 ਪੱਕੇ ਦਰੱਖਤਾਂ ਦੀ ਕਥਿਤ ਕਟਾਈ ਅਤੇ ਗਿਆਨ ਨਗਰ ’ਚ ਇਕ ਵੱਡੇ ਦਰੱਖਤ ਨੂੰ ਬੁਰੀ ਤਰ੍ਹਾਂ ਕੱਟਣ ਦੇ ਮਾਮਲੇ ਉਠਾਏ ਗਏ ਹਨ। ਮਿਨਹਾਸ ਨੇ ਅਧਿਕਾਰੀਆਂ ਤੋਂ ਮੌਕੇ ਦਾ ਨਿਰੀਖਣ ਕਰਕੇ ਦਰੱਖਤ ਕੱਟਣ ਦੀਆਂ ਮਨਜ਼ੂਰੀਆਂ ਦੀ ਜਾਂਚ, ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਅਤੇ ਜੇਕਰ ਉਲੰਘਣਾ ਸਾਬਤ ਹੁੰਦੀ ਹੈ ਤਾਂ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ, 2025 ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਵਿਕਸਿਤ ਦਰੱਖਤਾਂ ਦੀ ਸੁਰੱਖਿਆ ਅਤੇ ਸ਼ਹਿਰ ਦੇ ਹਰੇ-ਭਰੇ ਖੇਤਰ ਨੂੰ ਬਚਾਉਣਾ ਜ਼ਰੂਰੀ ਹੈ। ਤੇਜਸਵੀ ਮਿਨਹਾਸ ਦਾ ਕਹਿਣਾ ਸੀ ਕਿ ਮੌਜੂੁਦਾ ਸਮੇਂ ਵਿਚ ਦਰੱਖ਼ਤਾਂ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਆਉਣ ਵਾਲੀ ਪੀੜੀ ਵਾਤਾਵਰਨ ਦੀ ਸੁਰੱਖਿਆ ਕਰਕੇ ਕਦੇ ਵੀ ਮੁਆਫ਼ ਨਹੀ ਕਰੇਗੀ।
ਪਿਛਲੀ ਖ਼ਬਰ ਐਡੇ ਵੱਡੇ ਇਨਸਾਫ਼ ਦੇ ਅਸਥਾਨ ਤੋਂ ਮੇਰੇ ਨਾਲ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਗਈ-ਚਾਵਲਾ ਅਗਲੀ ਖ਼ਬਰ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਜਾਗਰੂਕਤਾ ਰੈਲੀ ਕੱਢੀ ਕਮੇਟੀਆਂ ਨੂੰ ਵੀ ਪੱਤਲਾਂ ਤੇ ਗੱਤੇ ਦੀਆਂ ਪਲੇਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।