22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਸਪਾ ਆਗੂਆਂ ਨੇ ਲਗਾਏ ਆਮ ਆਦਮੀ ਪਾਰਟੀ 'ਤੇ ਧੱਕੇਸ਼ਾਹੀ ਦੇ ਦੋਸ਼

ਬਹੁਜਨ ਸਮਾਜ ਪਾਰਟੀ ਦੇ ਆਗੂ ਨਗਰ ਕੌਂਸਲ ਗੁਰਾਇਆ ਵਿਖੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ : ਬਲਵਿੰਦਰ ਸਿੰਘ <br/> 05-12-2025
ਗੁਰਾਇਆ, 4 ਦਸੰਬਰ (ਬਲਵਿੰਦਰ ਸਿੰਘ)-ਅੱਜ ਸਥਾਨਕ ਨਗਰ ਕੌਂਸਲ ਦਫ਼ਤਰ ਦੇ ਬਾਹਰ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਬਹੁਜਨ ਸਮਾਜ ਪਾਰਟੀ ਦੇ ਆਗੂ ਸੁਖਵਿੰਦਰ ਬਿੱਟੂ ਅਤੇ ਖ਼ੁਸ਼ੀ ਰਾਮ ਨੇ ਦੋਸ਼ ਲਗਾਇਆ ਕਿ ਪੇਪਰ ਦਾਖਲ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ | ਕਾਗ਼ਜ਼ ਦਾਖਲ ਕਰਨ ਦਾ ਸਮਾਂ 3 ਵਜੇ ਹੈ ਪਰ ਸੱਤਾਧਾਰੀ ਧਿਰ ਦੇ ਉਮੀਦਵਾਰ ਤਿੰਨ ਵਜੇ ਤੋਂ ਬਾਅਦ ਵੀ ਅੰਦਰ ਜਾਣ ਦਿੱਤੇ ਜਾ ਰਹੇ ਹਨ ਪਰ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਬਾਹਰ ਹੀ ਰੋਕਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਹਾਰ ਨੂੰ ਧੱਕੇਸ਼ਾਹੀ ਅਤੇ ਜਬਰ ਜੁਲਮ ਨਾਲ ਜਿੱਤ ਵਿਚ ਬਦਲਣਾ ਚਾਹੁੰਦੀ ਹੈ | ਪੁਲਿਸ ਸਰਕਾਰ ਦੇ ਉਮੀਦਵਾਰਾਂ ਦਾ ਪੱਖ ਪੂਰ ਰਹੀ ਹੈ | ਨਗਰ ਕੌਂਸਲ ਦਫ਼ਤਰ ਵਿਚ ਆਮ ਆਦਮੀ ਪਾਰਟੀ ਦੇ ਆਗੂ ਅੰਦਰ ਬਿਠਾਏ ਹੋਏ ਹਨ ਜਦਕਿ ਉਹ ਉਮੀਦਵਾਰ ਨਹੀਂ ਹਨ | ਇਸ ਮੌਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਉਨ੍ਹਾਂ ਦੋਸ਼ ਲਗਾਇਆ ਕਿ ਕਾਹਨਾਂ ਢੇਸੀਆਂ ਅਤੇ ਮੁਠੱਡਾ ਕਲਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮੇਂ ਤੋਂ ਬਾਅਦ ਅੰਦਰ ਦਾਖਲ ਹੋਏ ਹਨ | ਬਸਪਾ ਆਗੂਆਂ ਨੇ ਰਿਟਰਨਿੰਗ ਅਫ਼ਸਰ ਅਤੇ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਜਗਜੋਤ ਆਹਲੂਵਾਲੀਆ ਦੀ ਪਤਨੀ ਨੇ 'ਆਪ' ਉਮੀਦਵਾਰ ਵਜੋਂ ਭਰੀ ਨਾਮਜ਼ਦਗੀ ਅਗਲੀ ਖ਼ਬਰ ਸੈਦਪੁਰ ਝਿੜੀ ਜ਼ੋਨ ਤੋਂ 'ਆਪ' ਉਮੀਦਵਾਰ ਸੋਨੀ ਢੋਟ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।