ਸ਼ਾਹਕੋਟ, 4 ਦਸੰਬਰ (ਨਗਿੰਦਰ ਸਿੰਘ ਬਾਂਸਲ, ਦਲਜੀਤ ਸਿੰਘ ਸਚਦੇਵਾ)-ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਹਲਕਾ ਸ਼ਾਹਕੋਟ ਦੇ ਚਾਰ ਜ਼ੋਨਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਅੱਜ ਹਲਕਾ ਸ਼ਾਹਕੋਟ ਦੇ ਵਿਧਾਇਕ ਅਤੇ ਕਾਂਗਰਸ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਹਾਜ਼ਰੀ ਵਿਚ ਰਿਟਰਨਿੰਗ ਅਫ਼ਸਰ ਪਾਸ ਆਪਣੇ ਕਾਗਜ਼ ਦਾਖ਼ਲ ਕਰ ਦਿੱਤੇ ਗਏ ਹਨ¢ ਹਲਕਾ ਸ਼ਾਹਕੋਟ ਦੇ ਜ਼ੋਨ ਢੰਡੋਵਾਲ ਤੋਂ ਮਨਪ੍ਰੀਤ ਕÏਰ ਪਤਨੀ ਅਮਰਜੀਤ ਸਿੰਘ ਬਿੱਟੂ ਸਾਬਕਾ ਸਰਪੰਚ ਹਾਜੀਪੁਰ, ਜ਼ੋਨ ਬਾਜਵਾਂ ਕਲਾਂ ਤੋਂ ਪਰਮਜੀਤ ਕÏਰ ਪਤਨੀ ਜਗੀਰ ਸਿੰਘ ਜੋਧਾ ਸਰਪੰਚ ਰਾਜੇਵਾਲ, ਜ਼ੋਨ ਆਦਰਾਮਾਨ ਤੋਂ ਰਿਬੀਕਾ ਪਤਨੀ ਅਮਰਜੀਤ ਘਾਰੂ ਮੰਡਿਆਲਾ ਅਤੇ ਜ਼ੋਨ ਗਿੱਦੜਪਿੰਡੀ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਜੱਕੋਪੁਰ ਕਲਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ¢ ਇਸ ਮÏਕੇ ਵਿਧਾਇਕ ਸ਼ੇਰੋਵਾਲੀਆ ਨੇ ਕਿਹਾ ਕਿ ਹਲਕਾ ਸ਼ਾਹਕੋਟ ਦੇ ਚਾਰੇ ਜ਼ੋਨਾਂ ਸਮੇਤ ਜਲੰਧਰ ਦੇ ਵੱਖ-ਵੱਖ ਜ਼ੋਨਾਂ ਵਿਚ ਕਾਂਗਰਸੀ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ¢ ਇਸ ਮÏਕੇ ਬਲਾਕ ਪ੍ਰਧਾਨ ਮਹਿੰਦਰਪਾਲ ਸਿੰਘ ਟੁਰਨਾ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ. ਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ |