22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸੀਆਂ ਨੇ ਭਰੇ ਨਾਮਜ਼ਦਗੀ ਪੱਤਰ

ਅਜੀਤ ਡੈਸਕ 05-12-2025
• ਮਜ਼ਬੂਤੀ ਅਤੇ ਬਿਨਾਂ ਕਿਸੇ ਭੈਅ ਦੇ ਚੋਣ ਪ੍ਰਦਰਸ਼ਨ ਕਰੇਗੀ ਕਾਂਗਰਸ-ਰਾਜਿੰਦਰ ਸਿੰਘ
ਕਰਤਾਰਪੁਰ,4 ਦਸੰਬਰ (ਅਜੀਤ ਬਿਊਰੋ)-ਕਰਤਾਰਪੁਰ ਖੇਤਰ 'ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਧਿਰਾਂ ਵਲੋਂ ਨਾਮਜ਼ਦਗੀ ਪੱਤਰ ਭਰਨ ਦੇ ਅੱਜ ਆਖਰੀ ਦਿਨ ਕਾਂਗਰਸ ਪਾਰਟੀ ਵਲੋਂ ਹਲਕਾ ਕਰਤਾਰਪੁਰ ਦੇ 4 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਨ੍ਹਾਂ 'ਚ ਜ਼ੋਨ ਵਰਿਆਣਾ ਤੋਂ ਕਵਰਵੀਰ ਸਿੰਘ ਸਰਾਏ ਵਾਸੀ ਪਿੰਡ ਸਰਾਏ ਖਾਸ, ਜ਼ੋਨ ਨਗੱਜਾ ਤੋਂ ਗੁਰਬਖਸ਼ ਸਿੰਘ ਨਾਗਰਾ ਵਾਸੀ ਪਿੰਡ ਨੌਗਜਾ , ਜ਼ੋਨ ਧਾਲੀਵਾਲ ਤੋਂ ਰਾਜਬੀਰ ਕੌਰ ਪਤਨੀ ਜਸਬੀਰ ਸਿੰਘ ਸ਼ੀਰਾ ਗਾਖਲ ਵਾਸੀ ਪਿੰਡ ਗਾਖਲ, ਜ਼ੋਨ ਜੰਡੂ ਸਿੰਘਾ ਤੋਂ ਅਰਨ ਕੁਮਾਰ ਗੋਲਡੀ ਵਾਸੀ ਪਿੰਡ ਜੰਡੂ ਸਿੰਘਾ ਅਤੇ ਬਲਾਕ ਵੈਸਟ ਤੇ ਭੋਗਪੁਰ ਦੀਆਂ 34 ਬਲਾਕ ਸੰਮਤੀ ਮੈਂਬਰਾਂ ਲੀਡਰਸ਼ਿਪ ਤੇ ਵੱਡੀ ਤਦਾਦ ਵਿੱਚ ਵਰਕਰਾਂ ਦੀ ਹਾਜਰੀ 'ਚ ਪੇਪਰ ਦਾਖਲ ਕਰਵਾਏ ਹਨ |ਇਸ ਮੌਕੇ ਤੇ ਹਲਕਾ ਇੰਚਾਰਜ਼ ਕਾਂਗਰਸ ਰਜਿੰਦਰ ਸਿੰਘ ਵਲੋਂ ਵਰਕਰਾਂ ਅਤੇ ਉਮੀਦਵਾਰਾਂ ਦਾ ਉਤਸ਼ਾਹ ਵਧਾਇਆ ਅਤੇ ਇਨਾਂ ਚੋਣਾਂ 'ਚ ਸਮੂਹ ਉਮੀਦਵਾਰਾਂ ਨੂੰ ਮਜਬੂਤੀ ਅਤੇ ਬਿਨਾਂ ਕਿਸੇ ਭੈਅ ਦੇ ਚੋਣ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਹਲਕਾ ਸ਼ਾਹਕੋਟ ਦੇ 4 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਤੋਂ ਕਾਂਗਰਸੀ ਉਮੀਦਵਾਰਾਂ ਵਲੋਂ ਵਿਧਾਇਕ ਸ਼ੇਰੋਵਾਲੀਆ ਦੀ ਹਾਜ਼ਰੀ 'ਚ... ਅਗਲੀ ਖ਼ਬਰ ਥੰਮੂਵਾਲ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਨੇ ਭਰੀ ਨਾਮਜ਼ਦਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।