ਸ਼ਾਹਕੋਟ, 4 ਦਸੰਬਰ (ਦਲਜੀਤ ਸਿੰਘ ਸਚਦੇਵਾ)-ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀ.ਏ ਤੇ ਸੀਨੀਅਰ ਕਾਂਗਰਸੀ ਆਗੂ ਸੁਖਦੀਪ ਸਿੰਘ ਸੋਨੂੰ ਕੰਗ ਦੀ ਹਾਜ਼ਰੀ 'ਚ ਬਲਾਕ ਸੰਮਤੀ ਸ਼ਾਹਕੋਟ ਦੇ ਜ਼ੋਨ ਨੰਬਰ 8 ਥੰਮੂਵਾਲ ਤੋਂ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਕੁਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਫ਼ਾਜਲਵਾਲ ਵਲੋਂ ਨਾਮਜ਼ਦਗੀ ਕਾਗ਼ਜ਼ ਭਰੇ ਗਏ ਹਨ | ਸੋਨੂੰ ਕੰਗ ਪੀ.ਏ ਨੇ ਕਿਹਾ ਕਿ ਜਸਵੰਤ ਸਿੰਘ ਫ਼ਾਜਲਵਾਲ ਬਹੁਤ ਹੀ ਮਿਹਨਤੀ ਆਗੂ ਹਨ ਤੇ ਇਨ੍ਹਾਂ ਦਾ ਪਿੰਡਾਂ ਵਿਚ ਬਹੁਤ ਹੀ ਆਧਾਰ ਹੈ, ਇਸ ਲਈ ਇਨ੍ਹਾਂ ਦੀ ਪਤਨੀ ਦੀ ਜਿੱਤ ਯਕੀਨੀ ਹੈ | ਇਸ ਮੌਕੇ ਪਿੰਡ ਫਾਜਲਵਾਲ ਤੋਂ ਅਮਰਜੀਤ ਸਿੰਘ ਥਿੰਦ, ਗੁਰਸ਼ਰਨ ਸਿੰਘ ਥਿੰਦ, ਸਤਨਾਮ ਸਿੰਘ ਥਿੰਦ, ਬਲਕਾਰ ਸਿੰਘ, ਗੁਰਮੀਤ ਸਿੰਘ ਸਰਪੰਚ, ਸਾਬਕਾ ਸਰਪੰਚ ਨਿਰੰਜਣ ਸਿੰਘ, ਅਵਤਾਰ ਸਿੰਘ ਪੱਪਾ, ਸਰੂਪ ਸਿੰਘ, ਪਿੰਡ ਥੰਮੂਵਾਲ ਤੋਂ ਚੰਨਾ ਸਰਪੰਚ, ਰਘੁਬੀਰ ਸਿੰਘ, ਨਿਸ਼ਾਨ ਸਿੰਘ, ਪਿੰਡ ਭੋਇਪੁਰ ਤੋਂ ਕਾਮਰੇਡ ਦਰਸ਼ਨ ਸਿੰਘ, ਸਾਬਕਾ ਸਰਪੰਚ ਸਾਹਿਬ ਸਿੰਘ, ਸੋਨੀ, ਬਾਬਾ ਹਰਭਜਨ ਸਿੰਘ, ਪਿੰਡ ਸਾਹਲਾਪੁਰ ਤੋਂ ਅਵਤਾਰ ਸਿੰਘ, ਭਿੰਦਾ, ਰਣਜੀਤ, ਹਰਦੇਵ, ਪਿੰਡ ਬੱਗਾ ਤੋਂ ਰਾਜੂ ਸਾਬਕਾ ਸਰਪੰਚ ਆਦਿ ਹਾਜ਼ਰ ਸਨ |