22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਲਾਕ ਸੰਮਤੀ ਜੰਡੀਰ ਜ਼ੋਨ ਤੋਂ ਐਡਵੋਕੇਟ ਸੰਦੀਪ ਕੁਮਾਰੀ ਨੇ ਕਾਂਗਰਸ ਵਲੋਂ ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼

ਅਜੀਤ ਡੈਸਕ 05-12-2025
ਭੋਗਪੁਰ, 4 ਦਸੰਬਰ (ਕਮਲਜੀਤ ਸਿੰਘ ਡੱਲੀ)-ਆਗਾਮੀ 14 ਦਸੰਬਰ ਨੂੰ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਆਦਮਪੁਰ ਬਲਾਕ ਸੰਮਤੀ ਦੇ ਜੰਡੀਰ ਜ਼ੋਨ ਤੋਂ ਐਡਵੋਕੇਟ ਸੰਦੀਪ ਕੁਮਾਰੀ ਨੇ ਕਾਂਗਰਸ ਪਾਰਟੀ ਵਲੋਂ ਆਪਣੇ ਕਾਗਜ਼ ਦਾਖ਼ਲ ਕੀਤੇ | ਕਾਗਜ਼ ਦਾਖ਼ਲ ਕਰਨ ਮੌਕੇ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ ਅਤੇ ਸਤਨਾਮ ਸਿੰਘ ਸਾਬੀ ਜ਼ਿਲਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਵੀ ਉਨ੍ਹਾਂ ਦੇ ਨਾਲ ਸਨ | ਇਸ ਮੌਕੇ ਵਿਧਾਇਕ ਕੋਟਲੀ ਨੇ ਕਿਹਾ ਕਿ ਹਲਕਾ ਆਦਮਪੁਰ ਅਧੀਨ ਆਉਂਦੀਆਂ ਸਾਰੀਆਂ ਬਲਾਕ ਸੰਮਤੀਆਂ ਵਿਚੋਂ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ | ਉਨ੍ਹਾਂ ਦੱਸਿਆ ਕਿ ਹਲਕਾ ਆਦਮਪੁਰ ਦੇ ਭੋਗਪੁਰ ਸਰਕਲ ਦੇ ਬਲਾਕ ਸੰਮਤੀ ਜੰਡੀਰ ਜ਼ੋਨ ਤੋਂ ਐਡਵੋਕੇਟ ਸੰਦੀਪ ਕੁਮਾਰੀ, ਕਿੰਗਰਾ 'ਚੋਂ ਵਾਲਾ ਜ਼ੋਨ ਤੋਂ ਰਜਵੰਤ ਕੌਰ, ਪਤਿਆਲ ਜ਼ੋਨ ਤੋਂ ਸੁਖਵਿੰਦਰ ਕੌਰ, ਨੰਗਲ ਫੀਦਾ ਜ਼ੋਨ ਤੋਂ ਸੀਮਾ, ਲੜੋਈ ਜ਼ੋਨ ਤੋਂ ਰਣਧੀਰ ਸਿੰਘ, ਭਟਨੂਰਾ ਲੁਬਾਣਾ ਜ਼ੋਨ ਤੋਂ ਜਸਵਿੰਦਰ ਸਿੰਘ, ਜ਼ਿਲਾ ਪ੍ਰੀਸ਼ਦ ਜ਼ੋਨ ਚੌਲਾਂਗ ਤੋਂ ਸਰਵਜੀਤ ਸਿੰਘ, ਜ਼ਿਲਾ ਪ੍ਰੀਸ਼ਦ ਜ਼ੋਨ ਤੋਂ ਬਹਿਰਾਮ ਸਰਿਸ਼ਤਾ ਤੋਂ ਨਰੇਸ਼ ਕੁਮਾਰ ਨੇ ਆਪਣੀ ਨਾਮਜ਼ਦਗੀ ਦਰਜ ਕੀਤੀ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਭੋਗਪੁਰ ਪਰਮਿੰਦਰ ਸਿੰਘ ਮੱਲ੍ਹੀ,ਬਲਾਕ ਕਾਂਗਰਸ ਪ੍ਰਧਾਨ ਰਣਵੀਰ ਸਿੰਘ ਰਾਣਾ, ਬਚਿੱਤਰ ਸਿੰਘ, ਜੱਸਾ ਭੱਟੀਆਂ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਥੰਮੂਵਾਲ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਨੇ ਭਰੀ ਨਾਮਜ਼ਦਗੀ ਅਗਲੀ ਖ਼ਬਰ ਬਲਾਕ ਸੰਮਤੀ ਚੋਣਾਂ : ਸ਼ਾਹਕੋਟ ਬਲਾਕ 'ਚ ਆਖ਼ਰੀ ਦਿਨ 61 ਨਾਮਜ਼ਦਗੀਆਂ ਹੋਈਆਂ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।