ਬਲਾਕ ਸੰਮਤੀ ਚੋਣਾਂ : ਸ਼ਾਹਕੋਟ ਬਲਾਕ 'ਚ ਆਖ਼ਰੀ ਦਿਨ 61 ਨਾਮਜ਼ਦਗੀਆਂ ਹੋਈਆਂ ਦਾਖ਼ਲ
ਅਜੀਤ ਡੈਸਕ
05-12-2025
ਸ਼ਾਹਕੋਟ, 4 ਦਸੰਬਰ (ਦਲਜੀਤ ਸਿੰਘ ਸਚਦੇਵਾ)-ਬਲਾਕ ਸੰਮਤੀ ਚੋਣਾਂ ਸੰਬੰਧੀ ਅੱਜ ਨਾਮਜ਼ਦਗੀਆਂ ਦਾ ਚੌਥਾ ਤੇ ਆਖ਼ਰੀ ਦਿਨ ਹੋਣ ਕਾਰਨ ਮਾਰਕੀਟ ਕਮੇਟੀ ਦਫ਼__1MP__ਤਰ ਸ਼ਾਹਕੋਟ ਵਿਖੇ ਬਣੇ ਨਾਮਜ਼ਦਗੀ ਕੇਂਦਰ ਵਿਚ ਰੌਣਕਾਂ ਲੱਗੀਆਂ ਰਹੀਆਂ | ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰੀਆਂ ਗਈਆਂ | ਰਿਟਰਨਿੰਗ ਅਫ਼ਸਰ ਸ਼ਾਹਕੋਟ-ਕਮ-ਐਕਸੀਅਨ ਮੰਡੀ ਬੋਰਡ ਮਨਦੀਪ ਸਿੰਘ ਅਨੁਸਾਰ ਨਾਮਜ਼ਦਗੀਆਂ ਦੇ ਆਖ਼ਰੀ ਦਿਨ 61 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ ਨਾਮਜ਼ਦਗੀਆਂ ਦੇ ਪਹਿਲੇ ਤੇ ਦੂਜੇ ਦਿਨ ਕੋਈ ਨਾਮਜ਼ਦਗੀ ਦਾਖ਼ਲੀ ਨਹੀਂ ਹੋਈ, ਤੀਜੇ ਦਿਨ 12 ਉਮੀਦਵਾਰਾਂ ਨੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਸਨ ਤੇ ਅੱਜ ਆਖ਼ਰੀ ਦਿਨ 61 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ | ਹੁਣ ਤੱਕ ਕੁੱਲ 73 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗ਼ਜ਼ ਭਰੇ ਗਏ ਹਨ | ਰਿਟਰਨਿੰਗ ਅਫ਼ਸਰ ਮਨਦੀਪ ਸਿੰਘ ਨੇ ਕਿਹਾ ਕਿ ਮਿਤੀ 5 ਦਸੰਬਰ ਨੂੰ ਉਮੀਦਵਾਰਾਂ ਵਲੋਂ ਦਾਖ਼ਲ ਕੀਤੇ ਗਏ ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ |