22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

• ਪਾਵਰਕਾਮ ਦਾ ਗਦਈਪੁਰ ਦੇ ਤੰਗ ਇਲਾਕੇ 'ਚ ਟਰਾਂਸਫ਼ਾਰਮਰ ਲੈ ਜਾਣ ਦਾ ਅਭਿਆਸ ਰਿਹਾ ਸਫਲ • ਨਵਾਂ ਬਿਜਲੀ ਸਬ-ਸਟੇਸ਼ਨ ਬਣਨ ਨਾਲ ਇਲਾਕੇ ਵਿਚ ਸਨਅਤੀ ਇਕਾਈਆਂ ਨੂੰ ਹੋਵੇਗਾ ਫ਼ਾਇਦਾ ਗਦਾਈਪੁਰ ਵਿਚ 66 ਕੇ. ਵੀ. ਬਿਜਲੀ ਸਬ-ਸਟੇਸ਼ਨ ਦੇ ਬਣਨ ਦੀ ਰੁਕਾਵਟ ਹੋਈ ਦੂਰ

ਗਦਈਪੁਰ ਵਿਚ ਨਗਰ ਨਿਗਮ ਤੋਂ ਡੀ. ਸੀ. ਹਿਮਾਂਸ਼ੂ ਅਗਰਵਾਲ ਨੇ ਯਤਨ ਕਰਕੇ ਇਸ ਥਾਂ 'ਤੇ ਬਿਜਲੀ ਘਰ ਬਣਾਉਣ ਲਈ ਇੱਕ ਏਕੜ ਜ਼ਮੀਨ ਲੈ ਕੇ ਦਿੱਤੀ ਸੀ | ਇਸ ਜ਼ਮੀਨ ਦੇ ਪਏ ਹੋਣ ਦੇ ਬਾਵਜੂਦ ਇਸ ਥਾਂ 'ਤੇ ਬਿਜਲੀ ਘਰ ਬਣਾਉਣ ਦਾ ਇਸ ਕਰਕੇ ਕੰਮ ਰੁਕਿਆ ਪਿਆ ਸੀ ਕਿਉਂਕਿ ਇਸ ਤੰਗ ਜਗ੍ਹਾ 'ਤੇ ਵੱਡੇ ਟਰਾਲੇ ਵਿਚ ਟਰਾਂਸਫ਼ਾਰਮਰ ਲਿਆਉਣਾ ਕਾਫੀ ਔਖਾ ਮਹਿਸੂਸ ਕੀਤਾ ਜਾ ਰਿਹਾ ਸੀ | ਹੁਣ ਇਸ ਖ਼ਾਲੀ ਪਈ ਥਾਂ 'ਤੇ ਬਿਜਲੀ ਘਰ ਬਣਨ ਦਾ ਸੁਫ਼ਨਾ ਵੀ ਪੂਰਾ ਹੋ ਜਾਵੇਗਾ | <br/> 05-12-2025
ਪਾਵਰਕਾਮ ਦੇ ਉਪ ਮੁੱਖ ਇੰਜ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਅੱਜ ਅਭਿਆਸ ਦਾ ਕੰਮ ਪੂਰਾ ਹੋ ਜਾਣ ਤੋਂ ਬਾਅਦ ਹੁਣ ਬਿਜਲੀ ਘਰ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ | ਇਸ ਬਿਜਲੀ ਘਰ ਨੂੰ ਬਣਾਉਣ ਲਈ ਤਜਵੀਜ਼ ਤਿਆਰ ਕੀਤੀ ਜਾਵੇਗੀ | ਇਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਥਾਂ 'ਤੇ ਕੁਝ ਮਹੀਨਿਆਂ ਬਾਅਦ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ |


ਜਲੰਧਰ, 4 ਦਸੰਬਰ (ਸ਼ਿਵ)- ਗਦਾਈਪੁਰ ਵਿਚ ਵਿਚ 66 ਕੇ.ਵੀ. ਦਾ ਨਵਾਂ ਬਿਜਲੀ ਘਰ ਨੂੰ ਬਣਾਉਣ ਲਈ ਪਾਵਰਕਾਮ ਨੂੰ ਜਿਹੜੀ ਰੁਕਾਵਟ ਆ ਰਹੀ ਸੀ, ਉਸ ਨੂੰ ਅੱਜ ਪਾਵਰਕਾਮ ਨੇ ਸਫਲਤਾ ਪੂਰਵਕ ਪੂਰਾ ਕਰ ਲਿਆ ਹੈ ਕਿਉਂਕਿ ਜਿਸ ਥਾਂ 'ਤੇ ਇਹ ਨਵਾਂ ਬਿਜਲੀ ਘਰ ਬਣਾਇਆ ਜਾਣਾ ਹੈ, ਉਸ ਜਗਾ ਦਾ ਰਸਤਾ ਕਾਫੀ ਤੰਗ ਸੀ ਤਾਂ ਬਿਜਲੀ ਘਰ ਵਿਚ ਜਿਹੜਾ ਟਰਾਂਸਫ਼ਾਰਮਰ ਲਗਾਇਆ ਜਾਣਾ ਸੀ | ਉੱਥੇ ਰਸਤਾ ਘੁਮਾਓਦਾਰ ਹੋਣ ਤੋਂ ਇਲਾਵਾ ਕਾਫੀ ਤੰਗ ਸੀ ਤੇ ਕਰਕੇ ਇਸ ਬਿਜਲੀ ਘਰ ਦੇ ਨਿਰਮਾਣ ਦਾ ਕੰਮ ਅੱਗੇ ਨਹੀਂ ਵਧ ਰਿਹਾ ਸੀ | ਪਾਵਰਕਾਮ ਨੇ ਅੱਜ ਫੋਕਲ ਪੁਆਇੰਟ ਦੇ ਪਿਛਲੇ ਪਾਸੇ ਗਦਈਪੁਰ ਵਿਚ ਟਰਾਂਸਫ਼ਾਰਮਰ ਲੈ ਜਾਣ ਤੋਂ ਪਹਿਲਾਂ ਇਸ ਬਾਰੇ ਇੱਕ ਅਭਿਆਸ ਕੀਤਾ ਜਿਹੜਾ ਕਿ ਪੂਰੀ ਤਰ੍ਹਾਂ ਨਾਲ ਸਫਲ ਰਿਹਾ | ਪਾਵਰ ਕਾਮ ਦੇ ਕਈ ਮੁਲਾਜ਼ਮਾਂ ਵੱਲੋਂ ਅੱਜ ਗਦਈਪੁਰ ਦੇ ਤੰਗ ਰਸਤੇ ਵਿਚ ਵੱਡਾ ਟਰਾਲਾ ਬਿਨਾਂ ਰੁਕਾਵਟ ਦੇ ਲੈ ਜਾਇਆ ਗਿਆ ਜਿਸ ਕਰਕੇ ਪਾਵਰਕਾਮ ਦੇ ਅਧਿਕਾਰੀਆਂ ਨੇ ਰਾਹਤ ਮਹਿਸੂਸ ਕੀਤੀ ਕਿ ਹੁਣ ਨਵੇਂ ਬਿਜਲੀ ਘਰ ਵਿਚ ਨਵਾਂ ਟਰਾਂਸਫ਼ਾਰਮਰ ਲੈ ਜਾਣ ਲਈ ਟਰਾਲੇ ਨੂੰ ਲੈ ਜਾਇਆ ਜਾ ਸਕੇਗਾ | ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਇਲਾਕੇ ਵਿਚ ਬਿਜਲੀ ਵੋਲਟੇਜ ਸਮੇਤ ਹੋਰ ਕੁਨੈਕਸ਼ਨ ਤੇ ਬਿਜਲੀ ਕੁਨੈਕਸ਼ਨ ਦੇ ਕੰਮ ਲਈ ਕਾਫੀ ਪੇ੍ਰਸ਼ਾਨੀ ਆ ਰਹੀ ਸੀ | ਇਸ ਵੇਲੇ ਗਦਈਪੁਰ ਲਈ ਫੋਕਲ ਪੁਆਇੰਟ- 1 ਦਾ 66 ਕੇ.ਵੀ. ਬਿਜਲੀ ਘਰ ਤੇ ਫੋਕਲ ਪੁਆਇੰਟ-2 ਦੇ 66 ਬਿਜਲੀ ਘਰ ਤੋਂ ਇਲਾਵਾ 132 ਕੇ.ਵੀ. ਬਿਜਲੀ ਘਰ ਤੋਂ ਬਿਜਲੀ ਸਪਲਾਈ ਲਈ ਜਾਂਦੀ ਸੀ | ਫ਼ੀਲਡ ਕਈ ਕਿੱਲੋਮੀਟਰ ਹੋਣ ਕਰਕੇ ਪਾਵਰਕਾਮ ਨੂੰ ਕੰਮ ਕਰਨ ਲਈ ਵੀ ਪ੍ਰੇਸ਼ਾਨੀ ਆਉਂਦੀ ਸੀ ਪਰ ਅੱਜ ਦੇ ਸਫਲ ਅਭਿਆਸ ਕਰਨ ਤੋਂ ਬਾਅਦ ਹੁਣ ਗਦਈਪੁਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ | ਚੇਤੇ ਰਹੇ ਕਿ ਇਸ ਬਿਜਲੀ ਘਰ ਵਿਚ ਵੱਡੀ ਸਮਰੱਥਾ ਦਾ ਟਰਾਂਸਫ਼ਾਰਮਰ ਸਥਾਪਿਤ ਕੀਤਾ ਜਾਣਾ ਹੈ ਜਿਸ ਨੂੰ ਇੱਕ ਟਰਾਲੇ ਰਾਹੀਂ ਲਿਆਂਦਾ ਜਾਵੇਗਾ |
ਪਿਛਲੀ ਖ਼ਬਰ ਬਲਾਕ ਸੰਮਤੀ ਚੋਣਾਂ : ਸ਼ਾਹਕੋਟ ਬਲਾਕ 'ਚ ਆਖ਼ਰੀ ਦਿਨ 61 ਨਾਮਜ਼ਦਗੀਆਂ ਹੋਈਆਂ ਦਾਖ਼ਲ ਅਗਲੀ ਖ਼ਬਰ ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੂੰ ਮਿਲਿਆ ਆਈ. ਐਸ. ਟੀ. ਈ. ਨੈਸ਼ਨਲ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।