22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੂੰ ਮਿਲਿਆ ਆਈ. ਐਸ. ਟੀ. ਈ. ਨੈਸ਼ਨਲ ਐਵਾਰਡ

ਅਜੀਤ ਡੈਸਕ 05-12-2025
ਜਲੰਧਰ, 4 ਦਸੰਬਰ (ਜਸਪਾਲ ਸਿੰਘ)-ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪਿ੍ੰਸੀਪਲ ਡਾ. ਜਗਰੂਪ ਸਿੰਘ ਨੂੰ ਪ੍ਰਸਿੱਧ ਆਈ. ਐਸ. ਟੀ. ਈ. ਰੰਗਨਾਥਨ ਇੰਜੀਨੀਅਰਿੰਗ ਕਾਲਜ ਨੈਸ਼ਨਲ ਐਵਾਰਡ ਫਾਰ ਬੈਸਟ ਪੋਲੀਟੈਕਨਿਕ ਪਿ੍ੰਸੀਪਲ ਨਾਲ ਸਨਮਾਨਿਤ ਕੀਤਾ ਗਿਆ | ਇਹ ਪੰਜਾਬ ਅਤੇ ਤਕਨੀਕੀ ਸਿੱਖਿਆ ਵਿਭਾਗ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਇੱਕ ਬਹੁਤਕਨੀਕੀ ਕਾਲਜ ਦੇ ਪਿ੍ੰਸੀਪਲ ਨੂੰ ਆਲ ਇੰਡੀਆ ਪੱਧਰ 'ਤੇ ਇਸ ਐਵਾਰਡ ਲਈ ਚੁਣਿਆ ਗਿਆ | ਇਹ ਐਵਾਰਡ ਸਮੁੱਚੇ ਭਾਰਤ ਵਿੱਚ ਕਿਸੇ ਇੱਕ ਪੋਲੀਟੈਕਨਿਕ ਕਾਲਜ ਦੇ ਪਿ੍ੰਸੀਪਲ ਨੂੰ ਹਰ ਸਾਲ ਦਿੱਤਾ ਜਾਂਦਾ ਹੈ | ਇਹ ਐਵਾਰਡ ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ 29 ਨਵੰਬਰ 2025 ਨੂੰ ਸ੍ਰੀ ਮਨਾਕੁਲਾ ਵਿਨਾਯਗਰ ਇੰਜੀਨਿਅਰਿੰਗ ਕਾਲਜ ਪੁਡੂਚਰੀ ਵਿਖੇ ਡਾ. ਸਤਪਾਲ ਸਿੰਘ ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਮੁੰਬਈ ਕਮਿਸ਼ਨਰ, ਆਈ. ਐਸ. ਟੀ. ਈ. ਨਵੀਂ ਦਿੱਲੀ ਦੇ ਪ੍ਰਧਾਨ ਸ਼੍ਰੀ ਪ੍ਰਤਾਪ ਸਿੰਘ ਦੇਸਾਈ, ਸ੍ਰੀ ਮਨਾਕੁਲ ਇੰਜੀਨਿਅਰਿੰਗ ਕਾਲਜ ਦੇ ਚੇਅਰਮੈਨ ਅਤੇ ਤਕਸ਼ਿਲਾ ਯੂਨੀਵਰਸਿਟੀ ਦੇ ਫਾਉਂਡਰ ਸ੍ਰੀ ਐਮ. ਧਨਾਸ਼ੇਖਰਨ, ਪੋਡੀਚਰੀ ਯੂਨੀਵਰਸਿਟੀ ਦੇ ਵਾਇਸ ਚਾਸਲਰ ਪ੍ਰੋ. ਪ੍ਰਕਾਸ਼ ਬਾਬੂ ਤੇ ਹੋਰ ਸ਼ਾਮਿਲ ਹਸਤੀਆਂ ਹੱਥੋਂ ਲਿਆ | ਇਸ ਸਾਲਾਨਾ ਸਮਾਗਮ ਵਿੱਚ ਆਈ. ਐਸ. ਟੀ. ਈ. ਨਾਰਥ ਚੈਪਟਰ ਵਲੋਂ ਮੁੱਲਾ ਮਾਰਦਿਆਂ ਨੈਸ਼ਨਲ ਪੱਧਰ 'ਤੇ ਨੇ ਐਵਾਰਡ ਹਾਸਿਲ ਕੀਤੇ ਗਏ, ਜੋ ਆਪਣੇ ਆਪ ਵਿਚ ਰਿਕਾਰਡ ਹੈ | ਪਿ੍ੰਸੀਪਲ ਡਾ. ਜਗਰੂਪ ਸਿੰਘ ਨੂੰ ਇਸ ਐਵਾਰਡ ਲਈ ਉਪ-ਪ੍ਰਧਾਨ ਡੀ. ਏ. ਵੀ. ਮੈਨੇਜਮੈਂਟ ਜਸਟਿਸ ਐਨ. ਕੇ. ਸੂਦ, ਸੈਕਟਰੀ ਅਰਵਿੰਦ ਘਈ, ਸੈਕਟਰੀ ਅਜੇ ਗੋਸਵਾਮੀ ਅਤੇ ਮੁਨੀਸ਼ ਕੁਮਾਰ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਨੇ ਵਧਾਈ ਦਿੱਤੀ |
ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਦੇ ਮਕੈਨੀਕਲ ਦੇ ਇੰਚਾਰਜ ਮੈਡਮ ਰਿਚਾ ਅਰੋੜਾ ਨੂੰ ਵੀ ਇਸੇ ਸਮਾਗਮ ਵਿੱਚ ਪੰਜਾਬ ਸਟੇਟ ਦੀ ਬੈਸਟ ਟੀਚਰ ਦਾ ਐਵਾਰਡ ਪ੍ਰਾਪਤ ਹੋਇਆ ਹੈ, ਜਿਸ ਲਈ ਉਹ ਵੀ ਵਧਾਈ ਦੇ ਹੱਕਦਾਰ ਹਨ |
ਪਿਛਲੀ ਖ਼ਬਰ • ਪਾਵਰਕਾਮ ਦਾ ਗਦਈਪੁਰ ਦੇ ਤੰਗ ਇਲਾਕੇ 'ਚ ਟਰਾਂਸਫ਼ਾਰਮਰ ਲੈ ਜਾਣ ਦਾ ਅਭਿਆਸ ਰਿਹਾ ਸਫਲ • ਨਵਾਂ ਬਿਜਲੀ ਸਬ-ਸਟੇਸ਼ਨ ਬਣ... ਅਗਲੀ ਖ਼ਬਰ ਐਲ. ਪੀ. ਯੂ. ਨੇ ਪੰਜਾਬ ਸਟੇਟ ਯੂਥ ਫੈਸਟੀਵਲ 'ਚ ਓਵਰ ਆਲ ਟਰਾਫੀ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।