ਵਾਰਡ 'ਚ ਲਾਵਾਰਸ ਕੁੱਤਿਆਂ ਕਰਕੇ ਲੋਕਾਂ 'ਚ ਡਰ ਦਾ ਮਾਹੌਲ
ਅਜੀਤ ਡੈਸਕ
05-12-2025
ਜਲੰਧਰ, 4 ਦਸੰਬਰ (ਸ਼ਿਵ )-ਵਾਰਡ ਨੰਬਰ 35 ਦੇ ਕਈ ਇਲਾਕਿਆਂ ਲਾਵਾਰਸ ਕੁੱਤਿਆਂ ਕਾਰਨ ਦਹਿਸ਼ਤ ਦਾ ਮਾਹÏਲ ਬਣਿਆ ਹੋਇਆ ਹੈ¢ ਇਨ੍ਹਾਂ ਕੁੱਤਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ ਅਤੇ ਇਹ ਆਮ ਲੋਕਾਂ, ਖ਼ਾਸਕਰ ਬੱਚਿਆਂ ਅਤੇ ਬਜ਼ੁਰਗਾਂ ਲਈ ਵੱਡਾ ਖ਼ਤਰਾ ਬਣ ਚੁੱਕੇ ਹਨ¢ਇਸ ਬਾਰੇ ਜਾਣਕਾਰੀ ਦਿੰਦਿਆਂ ਕÏਾਸਲਰ ਹਰਸ਼ਰਨ ਕÏਰ ਹੈਪੀ ਨੇ ਦੱਸਿਆ ਕਿ ਉਨਾਂ ਨੂੰ ਵਾਰਡ ਦੇ ਵਸਨੀਕਾਂ ਵੱਲੋਂ ਲਿਖਤੀ ਸ਼ਿਕਾਇਤ ਵੀ ਪ੍ਰਾਪਤ ਹੋਈ ਹੈ¢ ਜਿਸ ਵਿਚ ਉਨ੍ਹਾਂ ਨੇ ਆਵਾਰਾ ਕੁੱਤਿਆਂ ਕਾਰਨ ਪੈਦਾ ਹੋਏ ਡਰ ਅਤੇ ਖ਼ਤਰੇ ਦਾ ਜ਼ਿਕਰ ਕੀਤਾ ਹੈ¢ ਉਨ੍ਹਾਂ ਇਹ ਵੀ ਦੱਸਿਆ ਕਿ ਕਈ ਵਾਰ ਇਹ ਕੁੱਤੇ ਰਾਹਗੀਰਾਂ 'ਤੇ ਹਮਲਾ ਕਰਦੇ ਹਨ ਅਤੇ ਗੱਡੀਆਂ, ਸਕੂਟਰਾਂ ਦੇ ਪਿੱਛੇ ਭੱਜਦੇ ਹਨ, ਜਿਸ ਨਾਲ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ¢ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਕੋਈ ਵੱਡਾ ਹਾਦਸਾ ਵਾਪਰੇ ਨਿਗਮ ਨੂੰ ਕੁੱਤਿਆਂ ਦੀ ਨਸਬੰਦੀ ਮੁਹਿੰਮ ਨੂੰ ਤੇਜ਼ ਕਰਨੀ ਚਾਹੀਦੀ ਹੈ ਅਤੇ ਜਲਦ ਤੋਂ ਜਲਦ ਮੇਰੇ ਵਾਰਡ ਵਿਚ ਡÏਗ ਕੈਚਿੰਗ ਟੀਮ ਭੇਜੀ ਜਾਣੀ ਚਾਹੀਦੀ ਹੈ¢ਉਨਾਂ ਨੇ ਇਹ ਮਾਮਲਾ ਮੇਅਰ ਕੋਲ ਵੀ ਉਠਾਇਆ ਹੈ |