22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਯੁਵਾ ਰੰਗਮੰਚ ਉਤਸਵ 'ਚ ਪੇਸ਼ ਕੀਤੇ ਜਾ ਰਹੇ ਨਾਟਕਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ

ਅਜੀਤ ਡੈਸਕ 05-12-2025
ਜਲੰਧਰ, 4 ਦਸੰਬਰ (ਹਰਵਿੰਦਰ ਸਿੰਘ ਫੁੱਲ)-ਯੁਵਾ ਰੰਗ ਮੰਚ ਵਲੋਂ ਸਥਾਨਕ ਕੇ. ਐਲ. ਸਹਿਗਲ ਯਾਦਗਾਰ ਹਾਲ ਵਿਖੇ 11ਵਾਂ ਯੁਵਾ ਰੰਗ ਮੰਚ ਉਤਸਵ ਮਨਾਇਆ ਜਾ ਰਿਹਾ ਹੈ ਜੋ 14 ਦਸੰਬਰ ਤੱਕ ਚੱਲੇਗਾ | ਇਸ ਦੌਰਾਨ ਦੇਸ਼ ਭਰ 'ਚ ਪ੍ਰਸਿੱਧ ਨਾਟਕਾਂ ਦਾ ਮੰਚਨ ਕਰਨ ਵਾਲੇ ਨਿਰਦੇਸ਼ਕ ਡਾ. ਅੰਕੁਰ ਸ਼ਰਮਾ ਵਲੋਂ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧੀ ਨਾਟਕ ਪੇਸ਼ ਕੀਤੇ ਜਾ ਰਹੇ ਹਨ | ਬੀਤੇ ਦਿਨੀਂ ਉਨ੍ਹਾਂ ਵਲੋਂ ਪ੍ਰਸਿੱਧ ਲੇਖਕ ਆਰਥਰ ਮਿੱਲਰ ਦਾ ਪ੍ਰਸਿੱਧ ਨਾਟਕ 'ਆਲ ਮਾਈ ਸਨ' ਪੇਸ ਕੀਤਾ ਗਿਆ, ਜਿਸ ਵਿਚ ਨਾਟਕ ਦੇ ਕੇਂਦਰੀ ਪਾਤਰ ਦੀ ਭੂਮਿਕਾ ਖ਼ੁਦ ਡਾ. ਅੰਕੁਰ ਸ਼ਰਮਾ ਨੇ ਨਿਭਾਈ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਸਰਾਹਿਆ ਗਿਆ | ਰੰਗ ਮੰਚ ਉਤਸਵ ਦੌਰਾਨ ਪੇਸ਼ ਕੀਤੇ ਜਾ ਰਹੇ ਨਾਕਟਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਟਰੱਸਟ ਦੇ ਟਰੱਸਟੀ ਮੋਹਨ ਅਬਰੋਲ, ਐੱਸ.ਵੀ.ਹੰਸ, ਕੋਰੀਓਗ੍ਰਾਫਰ ਗਗਨ ਬੇਦੀ, ਰਮੇਸ਼ ਚੰਦਰ ਮੈਮੋਰੀਅਲ ਟਰੱਸਟ ਦੀ ਉਪ ਪ੍ਰਧਾਨ ਸੀਮਾ ਚੋਪੜਾ ਤੋਂ ਇਲਾਵਾ ਵੱਡੀ ਗਿਣਤੀ 'ਚ ਦਰਸ਼ਕ ਹਾਜ਼ਰ ਸਨ | ਇਸ ਮੌਕੇ ਸੀਮਾ ਚੋਪੜਾ ਨੇ ਨਾਟਕ ਉਪਰੰਤ ਕਲਾਕਾਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਸਫਲਤਾ ਨਾਲ ਨਾਟਕ ਮੰਚਨ ਦੀ ਵਧਾਈ ਦਿੱਤੀ |
ਪਿਛਲੀ ਖ਼ਬਰ ਵਾਰਡ 'ਚ ਲਾਵਾਰਸ ਕੁੱਤਿਆਂ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਅਗਲੀ ਖ਼ਬਰ 'ਆਪ' ਆਗੂ ਸੰਜੀਵ ਭਗਤ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।