22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਡੀ. ਏ. ਵੀ. ਕਾਲਜ ਵਿਖੇ ਏਡਜ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 05-12-2025
ਜਲੰਧਰ, 4 ਦਸੰਬਰ (ਜਸਪਾਲ ਸਿੰਘ)-ਡੀ.ਏ.ਵੀ. ਕਾਲਜ ਵਿਸ਼ਵ ਏਡਜ਼ ਦਿਵਸ ਦੇ ਮੌਕੇ 'ਤੇ ਏਡਜ਼ ਬਾਰੇ ਜਾਗਰੂਕਤਾ ਫੈਲਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਕਾਲਜ ਦੇ ਡੀਬੀਟੀ-ਪ੍ਰਯੋਜਿਤ ਵਿਭਾਗ, ਐੱਨ ਐੱਸ ਐੱਸ ਅਤੇ ਰੈੱਡ ਰਿਬਨ ਕਲੱਬ ਵੱਲੋਂ ਏਡਜ਼ ਸੰਬੰਧੀ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ, ਡੀਬੀਟੀ ਸਟਾਰ ਸਕੀਮ ਕੁਆਰਡੀਨੇਟਰ ਡਾ. ਪੁਨੀਤ ਪੁਰੀ ਅਤੇ ਐੱਨ. ਐੱਸ. ਐੱਸ. ਅਤੇ ਰੈੱਡ ਰਿਬਨ ਕਲੱਬ ਕੁਆਰਡੀਨੇਟਰ ਡਾ. ਸਾਹਿਬ ਸਿੰਘ ਨੇ ਹਾਜ਼ਰ ਵਲੰਟੀਅਰਜ਼ ਅਤੇ ਵਿਦਿਆਰਥੀਆਂ ਨੂੰ ਏਡਜ਼ ਜਾਗਰੂਕਤਾ ਸੰਦੇਸ਼ਾਂ ਵਾਲੇ ਲਾਲ ਰਿਬਨ ਅਤੇ ਪੈੱਨ ਵੰਡਣ ਨਾਲ ਕੀਤੀ | ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਐਚ.ਆਈ.ਵੀ ਏਡਜ਼ ਜਾਗਰੂਕਤਾ ਸੰਬੰਧੀ ਸਕਰੀਨ ਉੱਪਰ ਇੱਕ ਨੁੱਕੜ ਨਾਟਕ ਵੀ ਦਿਖਾਇਆ ਗਿਆ | ਇਸ ਸਮਾਗਮ ਵਿੱਚ ਡਾ. ਸੀਮਾ ਸ਼ਰਮਾ, ਡਾ. ਸ਼ੀਤਲ ਅਗਰਵਾਲ, ਡਾ. ਰੇਣੂਕਾ, ਡਾ. ਆਸ਼ੂ ਬਹਿਲ, ਡਾ. ਸ਼ਰਨਜੀਤ ਸੰਧੂ, ਡਾ. ਸੰਜੇ ਸ਼ਰਮਾ, ਡਾ. ਦੀਪਕ ਵਧਾਵਨ, ਡਾ. ਰਿਸ਼ੀ ਕੁਮਾਰ, ਡਾ. ਪੰਕਜ ਬੱਗਾ, ਪ੍ਰੋ. ਪੂਜਾ ਸ਼ਰਮਾ ਅਤੇ ਡਾ. ਵਿਵੇਕ ਸਮੇਤ ਕਈ ਸਤਿਕਾਰਯੋਗ ਫੈਕਲਟੀ ਮੈਂਬਰਾਂ ਨੇ ਭਾਗ ਲਿਆ | ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਨੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੈੱਨ ਵੰਡੇ |
ਪਿਛਲੀ ਖ਼ਬਰ ਛੋਟੇ ਸਾਹਿਬਜ਼ਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਸਮਾਗਮਾਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਵਾਰਡ 'ਚ ਲਾਵਾਰਸ ਕੁੱਤਿਆਂ ਕਰਕੇ ਲੋਕਾਂ 'ਚ ਡਰ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।