08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸ਼ਾਇਰਾ ਸਿਮਰਨਜੋਤ ਮਾਨ ਤੇ ਕਵੀ ਸੰਦੀਪ ਸ਼ਰਮਾ ਦਾ ਸਨਮਾਨ

ਅਜੀਤ ਡੈਸਕ 04-12-2025
ਜਲੰਧਰ, 3 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸਾਹਿਤ ਕਲਾ ਕੇਂਦਰ ਜਲੰਧਰ ਵਲੋਂ ਸਾਲਾਨਾ ਮਾਤਾ ਪ੍ਰੀਤਮ ਕੌਰ ਕਲਹਰ ਐਵਾਰਡ ਨਾਲ ਸ਼ਾਇਰਾ ਸਿਮਰਨਜੋਤ ਮਾਨ ਤੇ ਸ਼ਾਇਰ ਸੰਦੀਪ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ | ਸਾਂਈਦਾਸ ਐਂਗਲੋ ਸੰਸਕ੍ਰਿਤ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਇੱਕ ਸਾਹਿਤਕ ਸਮਾਗਮ ਦੌਰਾਨ ਇਨ੍ਹਾਂ ਦੋਵਾਂ ਕਾਵਿ ਕਲਮਾਂ ਨੂੰ ਸਨਮਾਨਿਤ ਕਰਦਿਆਂ ਇਨ੍ਹਾਂ ਦੀ ਕਾਵਿ ਕਲਾ ਦੇ ਵਿਚਾਰ-ਚਰਚਾ ਕੀਤੀ ਗਈ | ਸਮਾਗਮ ਦੇ ਮੁੱਖ ਮਹਿਮਾਨ ਕਹਾਣੀਕਾਰ ਜਿੰਦਰ, ਵਿਸ਼ੇਸ਼ ਮਹਿਮਾਨ ਜੁਝਾਰ ਵਿਦਰੋਹੀ ਦੇ ਨਾਲ ਕਾਵਿ ਧਾਰਾ ਦੇ ਉੱਘੇ ਸ਼ਾਇਰ ਰਵਿੰਦਰ ਸਹਿਰਾਅ, ਦੇ ਨਾਲ ਬਲਬੀਰ ਸਿੰਘ ਕਲਹਰ, ਲਾਲ ਸਿੰਘ ਧਾਲੀਵਾਲ, ਇੰਜ. ਹਰਜਿੰਦਰ ਸਿੰਘ ਮਿਨਹਾਸ ਆਦਿ ਸ਼ਾਮਿਲ ਸਨ | ਸਿਮਰਨਜੋਤ ਮਾਨ ਅਤੇ ਸੰਦੀਪ ਸ਼ਰਮਾ ਦੀ ਕਵਿਤਾ ਬਾਰੇ ਉੱਘੇ ਸ਼ਾਇਰ ਡਾ. ਜਗਵਿੰਦਰ ਜੋਧਾ ਨੇ ਭਾਵਪੂਰਤ ਜਾਣਕਾਰੀ ਦਿੱਤੀ | ਇਸ ਮੌਕੇ ਦੋਵਾਂ ਸ਼ਾਇਰਾਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਮੰਚ ਸੰਚਾਲਨ ਸੰਸਥਾ ਦੇ ਪ੍ਰਧਾਨ ਡਾ. ਗੋਪਾਲ ਸਿੰਘ ਬੁੱਟਰ ਨੇ ਕੀਤਾ | ਇਸ ਮੌਕੇ ਪ੍ਰਬੋਧ ਕਾਫ਼ਰ, ਪਿ੍ੰਸੀਪਲ ਰਾਕੇਸ਼ ਸ਼ਰਮਾ, ਨਰਿੰਦਰਪਾਲ ਸਿੰਘ ਕੰਗ, ਡਾ ਜਗਵਿੰਦਰ ਜੋਧਾ, ਅਤੇ ਰਵਿੰਦਰ ਸਹਿਰਾਅ ਨੇ ਆਪਣਾ ਕਲਾਮ ਪੇਸ਼ ਕੀਤਾ | ਸਮਾਗਮ 'ਚ ਮਿੱਤਰ ਅਵਤਾਰ, ਨੀਰੂ ਸ਼ਹਿਰਾਅ, ਕੰਗ ਪਰਿਵਾਰ, ਕਲਹਰ ਪਰਿਵਾਰ ਤੋਂ ਇਲਾਵਾ ਸਾਹਿਤਕ ਖੇਤਰ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਤਾਰੀਖ ਪੱਕੀ ਕਰ ਕੇ ਸੰਗਤਾਂ 'ਚ ਦੁਬਿਧਾ ਪੈਦਾ ਨਾ ਕੀਤੀ ਜਾਵੇ-ਗੂੰਬਰ, ਢਿੱਲੋਂ ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀ ਵਲੋਂ ਭੰਗੜਾ ਟੀਮ ਲਈ 1 ਲੱਖ ਦਾ ਯੋਗਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।