08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪ੍ਰਕਾਸ਼ ਪੁਰਬ ਸੰਬੰਧੀ ਤਾਰੀਖ ਪੱਕੀ ਕਰ ਕੇ ਸੰਗਤਾਂ 'ਚ ਦੁਬਿਧਾ ਪੈਦਾ ਨਾ ਕੀਤੀ ਜਾਵੇ-ਗੂੰਬਰ, ਢਿੱਲੋਂ

ਅਜੀਤ ਡੈਸਕ 04-12-2025
ਜਲੰਧਰ 3 ਦਸੰਬਰ (ਹਰਵਿੰਦਰ ਸਿੰਘ ਫੁੱਲ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸੰਗਤਾਂ ਵਿਚ ਪਾਈ ਜਾ ਰਹੀ ਦੁਬਿਧਾ ਅਤੇ ਕੁੱਝ ਲੋਕਾਂ ਵਲੋਂ ਜਲੰਧਰ ਦੀਆਂ ਸਮੂਹ ਸਿੰਘ ਸਭਾਵਾਂ ਤੇ ਜਨਵਰੀ ਮਹੀਨੇ ਦੀ ਤਾਰੀਖ਼ ਪੱਕੀ ਕਰ ਕੇ ਥੋਪਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸੰਬੰਧੀ ਮਨਿੰਦਰਪਾਲ ਸਿੰਘ ਗੂੰਬਰ ਤੇ ਸਾਹਿਬ ਸਿੰਘ ਢਿੱਲੋਂ ਨੇ ਕਿਹਾ ਕਿ ਪੋਹ ਸੁਦੀ ਸੱਤਵੀਂ ਨਾਨਕਸ਼ਾਹੀ ਕਲੰਡਰ ਅਨੁਸਾਰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਸਾਲ ਵਿਚ ਇੱਕ ਵਾਰ ਹੀ ਆਉਂਦਾ ਹੈ¢ ਸਿੱਖ ਕÏਮ ਵਲੋਂ ਅੰਗਰੇਜ਼ੀ ਕਲੰਡਰ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਹੈ ¢ ਸਿੱਖ ਕÏਮ ਦਾ ਨਾਨਕਸ਼ਾਹੀ ਕਲੰਡਰ ਜੋ ਚੇਤ ਮਹੀਨੇ ਤੋਂ (ਅੰਗਰੇਜ਼ੀ ਮਹੀਨੇ ਮਾਰਚ ਦੀ ਸੰਗਰਾਂਦ ਤੋਂ) ਆਰੰਭ ਹੋ ਕੇ ਫੱਗਣ ਮਹੀਨੇ ਵਿਚ (ਮਾਰਚ ਦੀ ਸੰਗਰਾਂਦ) ਤੱਕ ਸਮਾਪਤ ਹੁੰਦਾ ਹੈ¢ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਪੋਹ ਮਹੀਨੇ ਦਾ ਹੈ¢ ਉਨ੍ਹਾਂ ਨੇ ਦੋਵਾਂ ਕਲੰਡਰਾਂ ਦਾ ਫ਼ਰਕ ਦੱਸਦਿਆਂ ਕਿਹਾ ਕਿ ਅੰਗਰੇਜ਼ੀ ਕਲੰਡਰ 365 ਦਿਨਾਂ ਦਾ ਹੈ ਅਤੇ ਨਾਨਕਸ਼ਾਹੀ ਕਲੰਡਰ 356 ਦਿਨਾਂ ਦਾ ਹੈ ¢ ਨਾਨਕਸ਼ਾਹੀ ਕਲੰਡਰ ਅਨੁਸਾਰ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਸਾਲ ਵਿਚ ਦੋ ਵਾਰ ਨਹੀਂ ਇੱਕ ਵਾਰ ਹੀ ਆਉਂਦਾ ਹੈ¢ ਅਜਿਹੇ ਲੋਕਾਂ ਵਲੋਂ ਪਹਿਲਾਂ ਨਾਨਕਸ਼ਾਹੀ ਕਲੰਡਰ ਅਤੇ ਅੰਗਰੇਜ਼ੀ ਕਲੰਡਰ ਨੂੰ ਮਿਲਾ ਕੇ ਸੰਗਤਾਂ ਨੂੰ ਦੁਬਿਧਾ ਵਿਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜੋ ਨਾਕਾਮਯਾਬ ਹੋਣ ਤੋਂ ਬਾਅਦ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦਾ ਹਵਾਲਾ ਦੇ ਕੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਸੰਗਤਾਂ ਨੂੰ ਦੁਬਿਧਾ 'ਚ ਪਾਉਣ ਤੋਂ ਬਾਅਦ ਹੁਣ ਇਨ੍ਹਾਂ ਲੋਕਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਜਨਵਰੀ ਮਹੀਨੇ ਦੀ ਕੋਈ ਤਾਰੀਖ਼ ਪੱਕੀ ਕਰ ਕੇ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਉੱਪਰ ਥੋਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ¢ ਉਨ੍ਹਾਂ ਸਮੂਹ ਸੰਗਤਾਂ ਤੇ ਸਮੂਹ ਸਿੰਘ ਸਭਾਵਾਂ ਨੂੰ ਬੇਨਤੀ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿ ਕੇ, ਪਾਈ ਜਾ ਰਹੀ ਦੁਬਿਧਾ ਤੋਂ ਬਚਿਆ ਜਾਵੇ ਅਤੇ ਵਿਰੋਧ ਕਰਨ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲਾਂ ਸੰਗਤਾਂ ਨੂੰ ਅਤੇ ਹੁਣ ਸਿੰਘ ਸਭਾਵਾਂ ਨੂੰ ਦੁਬਿਧਾ ਵਿਚ ਪਾਉਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਿੰਤੂ-ਪ੍ਰੰਤੂ ਕਰਨ ਤੋਂ ਗੁਰੇਜ਼ ਕੀਤਾ ਜਾਵੇ¢
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਅਮਿੱਟ ਯਾਦਾਂ ਛੱਡਦੀ ਹੋਈ ਸਮਾਪਤ ਅਗਲੀ ਖ਼ਬਰ ਸ਼ਾਇਰਾ ਸਿਮਰਨਜੋਤ ਮਾਨ ਤੇ ਕਵੀ ਸੰਦੀਪ ਸ਼ਰਮਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।