08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਲਾਇਲਪੁਰ ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀ ਵਲੋਂ ਭੰਗੜਾ ਟੀਮ ਲਈ 1 ਲੱਖ ਦਾ ਯੋਗਦਾਨ

ਅਜੀਤ ਡੈਸਕ 04-12-2025
ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀ ਸਰਪ੍ਰੀਤ ਸਿੰਘ (ਟੋਰਾਂਟੋ, ਕੈਨੇਡਾ) ਵਲੋਂ ਕਾਲਜ ਦੀ ਭੰਗੜਾ ਟੀਮ ਦੀ ਹÏਸਲਾ ਅਫਜ਼ਾਈ ਕਰਦਿਆਂ ਇੱਕ ਲੱਖ ਰੁਪਏ ਦਾ ਚੈੱਕ ਕਾਲਜ ਗਵਰਨਿੰਗ ਕੌਂਸਲ ਨੂੰ ਭੇਟ ਕੀਤਾ ਗਿਆ¢ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਇਹ ਮਾਣ ਰਹੇਗਾ ਕਿ ਉਹ ਇਸ ਸੰਸਥਾ ਦੇ ਵਿਦਿਆਰਥੀ ਰਹੇ ਹਨ ਅਤੇ ਇਸ ਕਾਲਜ ਨੇ ਉਨ੍ਹਾਂ ਦੀ ਸ਼ਖਸ਼ੀਅਤ ਨੂੰ ਉਸਾਰਨ ਤੇ ਨਿਖਾਰਨ ਵਿੱਚ ਇੱਕ ਵਿਲੱਖਣ ਯੋਗਦਾਨ ਪਾਇਆ ਹੈ ¢ ਇਸ ਮÏਕੇ ਵਿਸ਼ੇਸ਼ ਤÏਰ 'ਤੇ ਹਾਜ਼ਰ ਗਵਰਨਿੰਗ ਕÏਾਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕÏਰ ਅਤੇ ਉਪ-ਪ੍ਰਧਾਨ ਸਰਦਾਰ ਦੀਪਇੰਦਰ ਸਿੰਘ ਪੁਰੇਵਾਲ ਵਲੋਂ ਕਾਲਜ ਆਲੂਮਨੀ ਦੇ ਇਸ ਯੋਗਦਾਨ ਦਾ ਭਰਪੂਰ ਸਵਾਗਤ ਕੀਤਾ ਗਿਆ ¢ ਪਿ੍ੰਸੀਪਲ ਪ੍ਰੋ. ਨਵਦੀਪ ਕÏਰ ਨੇ ਵਿਸ਼ੇਸ਼ ਧੰਨਵਾਦ ਕਰਦਿਆਂ ਸਰਪ੍ਰੀਤ ਸਿੰਘ ਦੀ ਖੁਸ਼ੀ ਕਾਮਯਾਬੀ ਤੇ ਜੀਵਨ ਵਿੱਚ ਵਡੇਰੀਆਂ ਪ੍ਰਾਪਤੀਆਂ ਲਈ ਕਾਮਨਾ ਕੀਤੀ ¢ ਇਸ ਮੌਕੇ ਸਾਬਕਾ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡੀਨ ਕਲਚਰਲ ਅਫੇਅਰਜ਼ ਡਾ. ਪਲਵਿੰਦਰ ਸਿੰਘ ਬੋਲੀਨਾ ਨੇ ਵੀ ਭੰਗੜਾ ਟੀਮ ਦੀ ਹੌਸਲਾ ਅਫਜ਼ਾਈ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਸ਼ਾਇਰਾ ਸਿਮਰਨਜੋਤ ਮਾਨ ਤੇ ਕਵੀ ਸੰਦੀਪ ਸ਼ਰਮਾ ਦਾ ਸਨਮਾਨ ਅਗਲੀ ਖ਼ਬਰ ਭਗਵਾਨ ਵਾਲਮੀਕਿ ਉਤਸਵ ਕਮੇਟੀ ਵਲੋਂ ਹੜਤਾਲੀ ਕਰਮਚਾਰੀਆਂ ਨੂੰ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।