ਭਗਵਾਨ ਵਾਲਮੀਕਿ ਉਤਸਵ ਕਮੇਟੀ ਵਲੋਂ ਹੜਤਾਲੀ ਕਰਮਚਾਰੀਆਂ ਨੂੰ ਸਮਰਥਨ
ਅਜੀਤ ਡੈਸਕ
04-12-2025
ਜਲੰਧਰ, 3 ਦਸੰਬਰ (ਸ਼ਿਵ)- ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਪ੍ਰਧਾਨ ਅਤੇ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਦੇ ਚੇਅਰਮੈਨ ਵਿਪਨ ਸਭਰਵਾਲ ਵਲੋਂ ਨਿਗਮ ਦੇ ਹੜਤਾਲੀ ਕਰਮਚਾਰੀਆਂ ਦੇ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਬਾਰੇ ਸੱਦੀ ਮੀਟਿੰਗ 'ਚ ਵਿਪਨ ਸਭਰਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਾਰ-ਬਾਰ ਭਾਈਚਾਰੇ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ | ਸਮਾਜ ਵਿਰੋਧੀ ਫ਼ੈਸਲੇ ਲੈ ਰਹੀ ਹੈ, ਜਿਸ ਕਾਰਨ ਭਾਈਚਾਰੇ ਵਿਚ ਵਿਆਪਕ ਗ਼ੁੱਸਾ ਹੈ¢ ਇਨ੍ਹਾਂ ਸਮਾਜ ਵਿਰੋਧੀ ਫ਼ੈਸਲਿਆਂ 'ਚ ਮੁੱਖ ਤÏਰ 'ਤੇ 143 ਕਰੋੜ ਰੁਪਏ ਦੇ ਠੋਸ ਰਹਿੰਦ-ਖੂੰਹਦ ਪ੍ਰਾਜੈਕਟ ਨੂੰ ਲਾਗੂ ਕਰਕੇ ਭਾਈਚਾਰੇ ਨੂੰ ਦਬਾਉਣ ਦੀ ਕੋਸ਼ਿਸ਼ ਸ਼ਾਮਿਲ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸਰਕਾਰ ਲਗਭਗ 55,000 ਨÏਕਰੀਆਂ ਪ੍ਰਦਾਨ ਕਰਨ ਦੇ ਵੱਡੇ ਦਾਅਵੇ ਕਰ ਰਹੀ ਹੈ ਪਰ 1196 ਕਰਮਚਾਰੀਆਂ ਦੀ ਭਰਤੀ ਲਈ ਪ੍ਰਵਾਨਗੀ ਦੇ ਬਾਵਜੂਦ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਾ ਰਹੀ ਹੈ, ਜਿਸ ਕਾਰਨ ਯੂਨੀਅਨ ਆਗੂਆਂ ਨੂੰ ਵਾਰ-ਵਾਰ ਹੜਤਾਲ 'ਤੇ ਬੈਠਣਾ ਪੈ ਰਿਹਾ ਹੈ, ਜੋ ਕਿ ਬਿਲਕੁਲ ਗ਼ਲਤ ਹੈ | ਇਸ ਮੌਕੇ ਰਾਜੀਵ ਗੋਰਾ, ਅਨੰਦ ਬੈਂਸ, ਰਮਨ ਗਿੱਲ, ਚੇਤਨ ਨਾਹਰ, ਅਭੀ ਸਭਰਵਾਲ, ਅਨਿਲ, ਰਾਹੁਲ ਮੱਟੂ, ਗੌਰਵ, ਸਾਜਨ ਘਈ, ਮਨੀਸ਼, ਰਾਜ ਕੁਮਾਰ, ਸੁਖਦੇਵ ਸਿੰਘ, ਸੁਨੀਲ ਤੇ ਹੋਰ ਹਾਜਰ ਸਨ |