ਜਲੰਧਰ, 3 ਦਸੰਬਰ (ਚੰਦੀਪ ਭੱਲਾ)-ਰਾਜ ਪੱਧਰੀ ਬੈਂਕਰਜ਼ ਕਮੇਟੀ (ਪੰਜਾਬ), ਐਲ. ਡੀ. ਐੱਮ. ਜਲੰਧਰ ਅਤੇ ਪੈਨਸ਼ਨ ਫ਼ੰਡ ਰੈਗੂਲੇਟਰੀ ਅਤੇ ਡਿਵੈਲਪਮੈਂਟ ਅਥਾਰਿਟੀ (ਪਫਰਡਾ) ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਿਯੋਗ ਨਾਲ ਯੂਕੋ ਬੈਂਕ ਜ਼ੋਨਲ ਆਫ਼ਿਸ (ਜਲੰਧਰ) ਅਟਲ ਪੈਨਸ਼ਨ ਯੋਜਨਾ ਪਹੁੰਚ ਪ੍ਰੋਗਰਾਮ ਅਤੇ ਰਣਨੀਤੀ ਸਮੀਖਿਆ ਮੀਟਿੰਗ ਜਲੰਧਰ ਵਿਚ 5 ਦਸੰਬਰ ਨੂੰ ਕੀਤੀ ਜਾ ਰਹੀ ਹੈ | ਜਾਣਕਾਰੀ ਸਾਂਝੀ ਕਰਦੇ ਹੋਏ ਲੀਡ ਡਿਸਟਿ੍ਕਟ ਮੈਨੇਜਰ ਮੋਹਨ ਸਿੰਘ ਮੋਤੀ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਰਾਜ ਪੱਧਰੀ ਬੈਂਕਰਜ਼ ਕਮੇਟੀ ਚੰਡੀਗੜ੍ਹ, ਪੈਨਸ਼ਨ ਫ਼ੰਡ ਰੈਗੂਲੇਟਰੀ ਅਤੇ ਡਿਵੈਲਪਮੈਂਟ ਅਥਾਰਿਟੀ, ਯੂਕੋ ਬੈਂਕ ਦੇ ਜ਼ੋਨਲ ਪ੍ਰਬੰਧਕ ਅਤੇ ਦੂਜੀਆਂ ਬੈਂਕਾਂ ਦੇ ਉੱਚ ਅਧਿਕਾਰੀ ਭਾਗ ਲੈਣਗੇ! ਬੈਂਕ ਅਧਿਕਾਰੀਆਂ ਨੂੰ ਇਸ ਸਮੀਖਿਆ ਮੀਟਿੰਗ ਦੌਰਾਨ ਅਟਲ ਪੈਨਸ਼ਨ ਯੋਜਨਾ ਸੰਬੰਧੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ |