08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਇੰਨੋਸੈਂਟ ਹਾਰਟਸ ਨੇ ਵੀਰ ਬਾਲ ਦਿਵਸ ਸਮਾਗਮ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 04-12-2025
ਜਲੰਧਰ, 3 ਦਸੰਬਰ (ਪਵਨ ਖਰਬੰਦਾ)-ਇੰਨਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਨੇ ਵੀਰ ਬਾਲ ਦਿਵਸ ਸਮਾਗਮ 'ਚ ਹਿੱਸਾ ਲਿਆ, ਜਿੱਥੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਅਤੇ ਬਹਾਦਰੀ ਨੂੰ ਸਲਾਮ ਕਰਨ ਲਈ ਕਈ ਮੁਕਾਬਲੇ ਕਰਵਾਏ ਗਏ ¢ ਵੱਖ-ਵੱਖ ਕੈਂਪਸਾਂ ਦੇ ਵਿਦਿਆਰਥੀਆਂ ਨੇ ਰੈੱਡ ਕ੍ਰਾਸ ਭਵਨ ਵਿੱਚ ਹੋਏ ਪੋਸਟਰ ਮੇਕਿੰਗ ਮੁਕਾਬਲਿਆਂ 'ਚ ਆਪਣੀ ਰਚਨਾਤਮਿਕਤਾ ਅਤੇ ਕਲਾਤਮਕ ਹੁਨਰ ਨੂੰ ਸ਼ਾਨਦਾਰ ਢੰਗ ਨਾਲ ਦਰਸਾਇਆ ¢ ਉਨ੍ਹਾਂ ਦੀ ਮਿਹਨਤ ਅਤੇ ਕਲਪਨਾ ਦੀ ਜੱਜਾਂ ਵਲੋਂ ਸ਼ਲਾਘਾ ਕੀਤੀ ਗਈ | ਇਸ ਦੌਰਾਨ ਮਾਨਵੀ ਸ਼ਰਮਾ (ਗ੍ਰੀਨ ਮਾਡਲ ਟਾਊਨ) ਨੇ ਸੂਬਾ ਪੱਧਰ ਦੇ ਪੇਂਟਿੰਗ ਮੁਕਾਬਲੇ ਵਿੱਚ ਚÏਥਾ ਸਥਾਨ ਹਾਸਿਲ ਕੀਤਾ¢ ਕਿਰਤਪ੍ਰੀਤ (ਨੂਰਪੁਰ ਬ੍ਰਾਂਚ) ਨੇ ਜ਼ਿਲ੍ਹਾ ਪੱਧਰ ਦੇ ਪੋਸਟਰ ਮੇਕਿੰਗ ਮੁਕਾਬਲੇ 'ਚ ਆਪਣੇ ਪ੍ਰਭਾਵਸ਼ਾਲੀ ਅਤੇ ਅਰਥਪੂਰਨ ਕਲਾ ਕਾਰਜ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ¢ ਕਪਿਸ਼ ਅੱਗਰਵਾਲ (ਗ੍ਰੀਨ ਮਾਡਲ ਟਾਊਨ ਕੈਂਪਸ) ਨੇ ਜ਼ਿਲ੍ਹਾ ਪੱਧਰ 'ਤੇ ਆਪਣੀ ਸ਼ਾਨਦਾਰ ਪੋਸਟਰ ਕਲਾ ਨਾਲ ਦੂਸਰਾ ਸਥਾਨ ਹਾਸਿਲ ਕੀਤਾ¢ ਕਪੂਰਥਲਾ ਰੋਡ ਕੈਂਪਸ ਦੀ ਜਾਨਵੀ ਵਲੋਂ ਬਣਾਇਆ ਗਿਆ ਪੋਸਟਰ ਬਹੁਤ ਪਸੰਦ ਕੀਤਾ ਗਿਆ ਅਤੇ ਇਸ ਦੀ ਵਿਲੱਖਣਤਾ ਅਤੇ ਗੁਣਵੱਤਾ ਨੂੰ ਮੰਨਦੇ ਹੋਏ ਜੱਜਾਂ ਨੇ ਇਸ ਨੂੰ ਖਰੀਦਿਆ¢ ਪਿ੍ੰਸੀਪਲ ਰਾਜੀਵ ਪਾਲੀਵਾਲ (ਗ੍ਰੀਨ ਮਾਡਲ ਟਾਊਨ), ਮੈਡਮ ਸ਼ਾਲੂ ਸਹਿਗਲ (ਲੋਹਾਰਾਂ), ਮੈਡਮ ਮੀਨਾਕਸ਼ੀ ਡਾਇਰੈਕਟਰ (ਨੂਰਪੁਰ ਰੋਡ) ਅਤੇ ਸ੍ਰੀਮਤੀ ਸ਼ੀਤੂ ਖੰਨਾ (ਕਪੂਰਥਲਾ ਰੋਡ) ਨੇ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਕੀਤੀ ਸਮਰਪਿਤ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ ¢
ਪਿਛਲੀ ਖ਼ਬਰ ਅਟਲ ਪੈਨਸ਼ਨ ਯੋਜਨਾ ਪਹੁੰਚ ਪ੍ਰੋਗਰਾਮ ਅਤੇ ਰਣਨੀਤੀ ਸਮੀਖਿਆ ਮੀਟਿੰਗ ਜਲੰਧਰ 'ਚ ਅੱਜ ਅਗਲੀ ਖ਼ਬਰ ਲੋਕਾਂ ਨੂੰ ਪਿਛਲੇ ਮਹੀਨੇ ਦੀ ਪੈਨਸ਼ਨ ਨਹੀਂ ਦੇ ਸਕੀ ਪੰਜਾਬ ਸਰਕਾਰ-ਬੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।