08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਟਿ੍ਨਿਟੀ ਕਾਲਜ ਵਲੋਂ ਰਾਜ ਮਲਹੋਤਰਾ ਦੀ ਅਕੈਡਮੀ ਨਾਲ ਮਿਲ ਕੇ ਪ੍ਰਤੀਯੋਗੀ ਸਿਖਲਾਈ ਕੇਂਦਰ ਦੀ ਸ਼ੁਰੂਆਤ

ਅਜੀਤ ਡੈਸਕ 04-12-2025
ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੱਖ-ਵੱਖ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਲਈ ਪ੍ਰੋਫੈਸ਼ਨਲ ਕੋਚਿੰਗ ਅਤੇ ਸਿਖਲਾਈ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਪਹਿਲ ਕਰਦਿਆਂ ਪ੍ਰਸਿੱਧ ਰਾਜ ਮਲਹੋਤਰਾ ਦੀ ਆਈ. ਏ. ਐਸ. ਅਕੈਡਮੀ ਨਾਲ ਮਿਲ ਕੇ ਇਕ ਸਿਖਲਾਈ ਕੇਂਦਰ ਦੀ ਸ਼ੁਰੂਆਤ ਕੀਤੀ ਹੈ | ਇਹ ਕੇਂਦਰ ਜਲੰਧਰ ਡਾਇਓਸੀਜ਼ ਦੇ ਬਿਸ਼ਪ ਜੋਸ ਸੈਬਾਸਟੀਅਨ ਦੀ ਰਹਿਨੁਮਾਈ ਅਤੇ ਆਸ਼ੀਰਵਾਦ ਨਾਲ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਮਜ਼ਬੂਤ ਕਰੀਅਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਸਮਾਜ ਦਾ ਭਵਿੱਖ ਮਜ਼ਬੂਤ ਬਣਾਉਣਾ ਹੈ | ਇਸ ਸੰਬੰਧੀ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਰੈਵ. ਫਾਦਰ. ਥਾਮਸ ਅਤੇ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਰੈਵ. ਫਾਦਰ. ਪੀਟਰ ਕਾਵੁਮਪੁਰਮ ਦੀ ਗਤੀਸ਼ੀਲ ਅਗਵਾਈ ਹੇਠ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਵਲੋਂ ਪ੍ਰਸਿੱਧ ਰਾਜ ਮਲਹੋਤਰਾ ਦੀ ਆਈ. ਏ. ਐੱਸ ਅਕੈਡਮੀ, ਚੰਡੀਗੜ੍ਹ ਨਾਲ ਇੱਕ ਸਮਝੌਤਾ ਪੱਤਰ 'ਤੇ ਹਸਤਾਖ਼ਰ ਕੀਤੇ ਹਨ | ਇਹ ਸਿਖਲਾਈ ਕੇਂਦਰ ਪੰਜਾਬ ਦੇ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰੇਗਾ ਜੋ ਅਕਸਰ ਸਹੀ ਰਹਿਨੁਮਾਈ ਜਾਂ ਜਾਣਕਾਰੀ ਦੀ ਕਮੀ ਕਾਰਨ ਪ੍ਰਸ਼ਾਸਨਿਕ ਸੇਵਾਵਾਂ ਜਾਂ ਉੱਚ ਪੱਧਰੀ ਸਿਵਲ ਸਰਵਿਸ ਨੂੰ ਕਰੀਅਰ ਵਜੋਂ ਨਹੀਂ ਚੁਣਦੇ | ਇਸ ਮੌਕੇ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਕਾਵੁਮਪੁਰਮ ਨੇ ਕਿਹਾ ਕਿ ਇਹ ਪਹਿਲ ਨੌਜਵਾਨਾਂ ਨੂੰ ਨਸ਼ਾ, ਆਲਸਪੁਣਾ ਅਤੇ ਭਟਕਣਾਂ ਤੋਂ ਦੂਰ ਕਰਕੇ ਅਨੁਸ਼ਾਸਨ, ਵਫ਼ਾਦਾਰੀ, ਸਮਰਪਣ ਅਤੇ ਸਪੱਸ਼ਟ ਦਿਸ਼ਾ ਵਾਲੇ ਜੀਵਨ ਵਲ ਲੈ ਜਾਵੇਗਾ | ਇਸ ਮੌਕੇ ਟਿ੍ਨਿਟੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ. ਫਾਦਰ ਐਂਥਨੀ ਜੋਸਫ, ਟਿ੍ਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਕਾਲਜ ਦੇ ਸਹਾਇਕ. ਡਾਇਰੈਕਟਰ ਰੈਵ. ਫਾਦਰ ਜੀਬੂ ਜੋਸਫ, ਰਾਜ ਆਈਏਐਸ ਅਕੈਡਮੀ ਦੇ ਐਡਮਿਨ ਹੈੱਡ ਸ੍ਰੀ ਅਕਸ਼ਤ ਸ਼ਰਮਾ, ਰਾਜ ਆਈ.ਏ.ਐਸ. ਅਕੈਡਮੀ ਦੀ ਸਥਾਨਕ ਪ੍ਰਸ਼ਾਸਕ ਸ਼੍ਰੀਮਤੀ ਜੋਤੀ, ਟਿ੍ਨਿਟੀ ਕਾਲਜ ਦੇ ਪਿ੍ੰਸੀਪਲ ਡਾ. ਅਜੈ ਪਰਾਸ਼ਰ ਅਤੇ ਟਿ੍ਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਕਾਲਜ ਦੇ ਪਿ੍ੰਸੀਪਲ ਡਾ. ਪੂਜਾ ਗਾਬਾ, ਸਿਸਟਰ ਰੀਟਾ ਅਤੇ ਸਮੂਹ ਅਧਿਆਪਕ ਮੌਜੂਦ ਸਨ |
ਪਿਛਲੀ ਖ਼ਬਰ ਰਿੰਕੂ ਨੇ ਅਕਾਲੀ ਦਲ ਦੇ ਆਗੂਆਂ ਨੂੰ ਭਾਜਪਾ 'ਚ ਸ਼ਾਮਿਲ ਕਰਵਾਇਆ ਅਗਲੀ ਖ਼ਬਰ ਅਟਲ ਪੈਨਸ਼ਨ ਯੋਜਨਾ ਪਹੁੰਚ ਪ੍ਰੋਗਰਾਮ ਅਤੇ ਰਣਨੀਤੀ ਸਮੀਖਿਆ ਮੀਟਿੰਗ ਜਲੰਧਰ 'ਚ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।