ਚੁਗਿੱਟੀ/ ਜੰਡੂ ਸਿੰਘਾ, 3 ਦਸੰਬਰ (ਨਰਿੰਦਰ ਲਾਗੂ)-ਮੀਰੀ ਪੀਰੀ ਨÏਜਵਾਨ ਸਭਾ ਵੈੱਲਫ਼ੇਅਰ ਸੋਸਾਇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰ ਕÏਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 5ਵਾਂ ਅਲÏਕਿਕ ਕੀਰਤਨ ਦਰਬਾਰ 6 ਦਸੰਬਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਮਾਰਕੀਟ ਗੁਰੂ ਨਾਨਕਪੁਰਾ, ਚੁਗਿੱਟੀ ਵਿਖੇ ਕਰਵਾਇਆ ਜਾਵੇਗਾ¢ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮÏਕੇ ਰਾਗੀ ਭਾਈ ਸਿਮਰਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਤੇ ਭਾਈ ਪਿ੍ਤਪਾਲ ਸਿੰਘ ਬਰਗਾੜੀ ਦੇ ਜਥੇ ਤੋਂ ਇਲਾਵਾ ਵੱਖ -ਵੱਖ ਹੋਰ ਜਥਿਆਂ ਵਲੋਂ ਗੁਰਬਾਣੀ ਦਾ ਗਾਇਨ ਕਰਕੇ ਹਾਜ਼ਰੀਨ ਨੂੰ ਨਿਹਾਲ ਕੀਤਾ ਜਾਵੇਗਾ¢ ਇਸ ਮÏਕੇ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ¢ ਕੀਰਤਨ ਦਰਬਾਰ ਦÏਰਾਨ ਸਟੇਜ ਸਕੱਤਰ ਵਜੋਂ ਸੇਵਾ ਭਾਈ ਵਰਿਆਮ ਸਿੰਘ ਨਿਭਾਉਣਗੇ¢ ਇਸੇ ਦਿਨ ਨਗਰ ਕੀਰਤਨ ਦੁਪਹਿਰ 1 ਵਜੇ ਸਜਾਇਆ ਜਾਵੇਗਾ, ਜੋ ਕਿ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕਪੁਰਾ ਤੋਂ ਅਰੰਭ ਹੋਵੇਗਾ¢