08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਦੁਬਾਰਾ ਚਲਾਇਆ ਜਾਵੇਗਾ ਸਬਜ਼ੀ ਮੰਡੀ ਦਾ ਬੰਦ ਪਿਆ ਡਿਸਪੋਜ਼ਲ-ਗੁਲਾਟੀ

ਅਜੀਤ ਡੈਸਕ 04-12-2025
ਜਲੰਧਰ, 3 ਦਸੰਬਰ (ਸ਼ਿਵ)- ਨਿਗਮ ਦੀ ਪ੍ਰਾਪਰਟੀ ਟੈਕਸ ਕਮੇਟੀ ਦੇ ਚੇਅਰਮੈਨ ਅਤੇ ਵਾਰਡ ਨੰਬਰ 70 ਦੇ ਆਪ ਦੇ ਕੌਂਸਲਰ ਜਤਿਨ ਗੁਲਾਟੀ ਨੇ ਕਿਹਾ ਹੈ ਕਿ ਸਬਜ਼ੀ ਮੰਡੀ ਦਾ ਜਿਹੜਾ ਡਿਸਪੋਜ਼ਲ ਕਾਫੀ ਸਮੇਂ ਤੋਂ ਬੰਦ ਹੈ ਉਸ ਨੂੰ ਸਹੂਲਤ ਲਈ ਜਲਦੀ ਹੀ ਦੁਬਾਰਾ ਸ਼ੁਰੂ ਕਰਵਾਇਆ ਜਾ ਰਿਹਾ ਹੈ | ਅੱਜ ਕੌਂਸਲਰ ਗੁਲ੍ਹਾਟੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਵਾਰਡ ਦੀ ਸਬਜ਼ੀ ਮੰਡੀ ਵਿਚ ਇੱਕ ਡਿਸਪੋਜ਼ਲ ਪਲਾਂਟ ਹੈ ਜੋ ਕਿ ਬਹੁਤ ਹੀ ਮਾੜੀ ਹਾਲਤ ਵਿਚ ਹੈ, ਤਾਂ ਉਨ੍ਹਾਂ ਨੇ ਇਸ ਬਾਰੇ ਮੇਅਰ ਵਨੀਤ ਧੀਰ ਅਤੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਨੂੰ ਸੂਚਿਤ ਕੀਤਾ | ਦੋਵਾਂ ਨੇ ਇਸ ਸਮੱਸਿਆ ਨੂੰ ਪਹਿਲੀ ਸ਼੍ਰੇਣੀ ਵਿਚ ਰੱਖਦੇ ਹੋਏ ਤੁਰੰਤ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਉੱਥੇ ਭੇਜਿਆ ਅਤੇ ਉਸ ਡਿਸਪੋਜ਼ਲ ਦੀ ਜਾਂਚ ਕੀਤੀ | ਮੇਅਰ ਅਤੇ ਕੇਂਦਰੀ ਹਲਕਾ ਇੰਚਾਰਜ ਨੇ ਇਸ ਡਿਸਪੋਜ਼ਲ ਨੂੰ ਮੁੜ ਚਾਲੂ ਕਰਨ ਦੀ ਜ਼ਿੰਮੇਵਾਰੀ ਚੇਅਰਮੈਨ ਗੁਲ੍ਹਾਟੀ ਨੂੰ ਸੌਂਪੀ | ਕੌਂਸਲਰ ਗੁਲ੍ਹਾਟੀ ਨੇ ਕਿਹਾ ਕਿ ਇਸ ਡਿਸਪੋਜ਼ਲ ਨੂੰ ਜਲਦੀ ਹੀ ਅਪਗ੍ਰੇਡ ਕਰਕੇ ਸ਼ਹਿਰ ਨੂੰ ਸਮਰਪਿਤ ਕੀਤਾ ਜਾਵੇਗਾ |
ਪਿਛਲੀ ਖ਼ਬਰ ਗੁਰੂ ਨਾਨਕ ਫਾਊਾਡੇਸ਼ਨ ਗਲੋਬਲ ਸਕੂਲ ਦੇ ਵਿਦਿਆਰਥੀਆਂ ਦਾ 'ਗੋ ਕਾਰਟਿੰਗ' ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮੀਰੀ-ਪੀਰੀ ਨÏਜਵਾਨ ਸਭਾ ਵੈੱਲਫ਼ੇਅਰ ਸੁਸਾਇਟੀ ਵਲੋਂ ਗੁਰੂ ਨਾਨਕਪੁਰਾ ਵਿਖੇ ਕੀਰਤਨ ਦਰਬਾਰ 6 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।