ਆਦਮਪੁਰ, 3 ਦਸੰਬਰ (ਰਮਨ ਦਵੇਸਰ) ਸਵ. ਜਥੇਦਾਰ ਜੀਵਨ ਸਿੰਘ ਯਾਦਗਾਰੀ ਅਤੇ ਸਵ.ਸਰਦਾਰ ਹਰਵਿੰਦਰ ਸਿੰਘ ਬਾਬੂ ਨੂੰ ਸਮਰਪਿਤ ਦਸਮੇਸ਼ ਸਪੋਰਟਸ ਕਲੱਬ ਆਦਮਪੁਰ ਵਲੋਂ ਤੀਸਰੇ ਖੇਡ ਮੇਲੇ ਦਾ ਉਦਘਾਟਨ ਸੰਤ ਬਾਬਾ ਮਨਜੀਤ ਸਿੰਘ (ਕਾਲਰੇ ਵਾਲੇ) ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਜਗੀਰ ਸਿੰਘ ਨੰਬਰਦਾਰ, ਉੱਘੇ ਸਮਾਜ ਸੇਵੀ ਜਤਿੰਦਰ ਜੇ. ਮਿਨਹਾਸ ਵੀ ਪਹੰੁਚੇ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਕਲੱਬ ਪ੍ਰਧਾਨ ਡੀ.ਐਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਹੋਏ ਫੁੱਟਬਾਲ ਦੇ ਮੁਕਾਬਲਿਆਂ ਵਿੱਚ ਡਰੋਲੀ ਨੇ ਲੱਧੇਵਾਲੀ ਨੂੰ 4-2 ਨਾਲ ਹਰਾਇਆ, ਇਸੇ ਤਰ੍ਹਾਂ ਅਲਾਵਲਪੁਰ ਨੇ ਰਨਧੀਰਗੜ੍ਹ ਨੂੰ 1-0 ਨਾਲ ਹਰਾਇਆ ਅਤੇ ਅੰਡਰ 17 ਦੇ ਮੁਕਾਬਲੇ 'ਚ ਐਸਪਾਇਰ ਅਕੈਡਮੀ ਨੇ ਕੋਟ ਰਾਮ ਦਾਸ ਨੂੰ 3-2 ਨਾਲ ਹਰਾਇਆ ਅਤੇ ਦੋਲੀਕੇ ਨੇ ਉੱਚਾ ਪਿੰਡ ਨੂੰ 1-0 ਨਾਲ ਹਰਾਇਆ | ਇਸ ਖੇਡ ਮੇਲੇ ਦੌਰਾਨ ਫੁੱਟਬਾਲ, ਵਾਲੀਬਾਲ, ਅਥਲੈਟਿਕਸ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ | ਜਿਸ 'ਚ ਵਾਲੀਬਾਲ ਦੇ ਮੁਕਾਬਲੇ 7 ਦਸੰਬਰ ਨੂੰ ਕਰਵਾਏ ਜਾਣਗੇ ਅਤੇ ਅਥਲੈਟਿਕ ਅਤੇ ਰੱਸਾਕਸ਼ੀ ਦੇ ਮੁਕਾਬਲੇ 7 ਦਸੰਬਰ ਨੂੰ ਕਰਵਾਏ ਜਾਣਗੇ | ਇਸ ਮੌਕੇ ਉਨਾਂ ਨਾਲ, ਮਨਮਹੋਨ ਸਿੰਘ ਬਾਬਾ, ਮਨਜੀਤ ਸਿੰਘ, ਗੁਰਚਰਨ ਸਿੰਘ ਸਰੋਆ, ਗੁਰੀ ਸਿੰਘ, ਟੀਨਾ, ਗੂਰਮੀਤ ਸਿੰਘ, ਨਵਤੇਜ ਰੰਧਾਵਾ, ਗੁਰਦਿਤ ਬੈਂਸ, ਦਵਿੰਦਰ ਸਿੰਘ ਬੈਂਸ, ਸੁਖਵਿੰਦਰ ਸਿੰਘ ਬੈਂਸ, ਜਗਤੇਸ਼ਵਰ ਸਿੰਘ, ਜਸਕਰਨ ਸਿੰਘ ਅਤੇ ਹੋਰ |