ਜੰਡਿਆਲਾ ਮੰਜਕੀ, 3 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਵਿਸ਼ਵ ਅੰਗਹੀਣਤਾ ਦਿਵਸ ਸੰਬੰਧੀ ਸਿੱਖਿਆ ਬਲਾਕ ਗੁਰਾਇਆ-1 ਦੇ ਕਸਬਾ ਜੰਡਿਆਲਾ ਵਿਚ ਬਲਾਕ ਪੱਧਰੀ ਜਾਗਰੂਕ ਰੈਲੀ ਕਰਵਾਈ ਗਈ¢ ਇਹ ਰੈਲੀ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲਾ ਤੋਂ ਸ਼ੁਰੂ ਹੋ ਕੇ ਕਸਬੇ ਦੇ ਬੱਸ ਸਟੈਂਡ,ਮੇਨ ਬਾਜ਼ਾਰ ਤੇ ਅਲੱਗ-ਅਲੱਗ ਥਾਵਾਂ ਤੋਂ ਹੁੰਦੀ ਹੋਈ ਉਕਤ ਸਕੂਲ 'ਚ ਹੀ ਸਮਾਪਤ ਹੋਈ¢ ਰੈਲੀ ਸੰਬੰਧੀ ਸਟੇਟ ਐਵਾਰਡੀ ਅਧਿਆਪਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਰੈਲੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਆਦੇਸ਼ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਾਇਆ-1 ਗੁਰਦੀਪ ਸਿੰਘ ਦੀ ਰਹਿਨੁਮਾਈ ਵਿੱਚ ਕੱਢੀ ਗਈ¢ਰੈਲੀ ਦਾ ਮੱੁਖ ਮੰਤਵ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਪ੍ਰਤੀ ਸਮਾਜ ਨੂੰ ਜਾਗਰੂਕ ਤੇ ਬਣਦਾ ਸਤਿਕਾਰ ਦੇਣਾ ਹੈ¢ ਇਸ ਰੈਲੀ ਤੋ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਭੰਗਾਲਾ ਵਿਖੇ ਬਲਾਕ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ¢ ਇਸ ਮÏਕੇ ਕੁਲਵੀਰ ਕੁਮਾਰ ਹੈਡ ਟੀਚਰ ਪੱਤੀ ਗੱਗੜ ਸਕੂਲ, ਅਵਤਾਰ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਮੁਸ਼ਰਕਤੀ, ਵਿਕਾਸ ਭੰਗਾਲਾ, ਦਿਨੇਸ਼ ਲੱਖਣਪਾਲ, ਪਿ੍ਤਪਾਲ ਕÏਰ ਬੁੰਡਾਲਾ, ਪਵਨ ਸਾਂਪਲਾ,ਬਲਵਿੰਦਰ ਕÏਰ ਧਨੀ ਪਿੰਡ,ਨਿਧੀ ਕਪੂਰ,ਲਵੀਤਾ, ਮਮਤਾ ਰਾਣੀ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ¢