11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਧਰਮੇ ਦੀਆਂ ਛੰਨਾਂ ਅਤੇ ਵੇਹਰਾ ਦੇ ਸਰਪੰਚ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

ਅਜੀਤ ਡੈਸਕ 04-12-2025
ਮਹਿਤਪੁਰ, 3 ਦਸੰਬਰ (ਲਖਵਿੰਦਰ ਸਿੰਘ)-ਆਮ ਆਦਮੀ ਪਾਰਟੀ ਨੂੰ ਛੱਡ ਕੇ ਬਲਾਕ ਮਹਿਤਪੁਰ ਦੇ ਪਿੰਡ ਧਰਮੇ ਦੀਆਂ ਛੰਨਾਂ ਦੇ ਸਰਪੰਚ ਰੇਸ਼ਮ ਸਿੰਘ ਅਤੇ ਹੋਰ ਸਾਥੀ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ, ਜਿਨ੍ਹਾਂ ਨੂੰ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਵਿੱਚ ਰੇਸ਼ਮ ਸਿੰਘ ਸਰਪੰਚ ਧਰਮੇ ਦੀਆਂ ਛੰਨਾ, ਬਲਵਿੰਦਰ ਸਿੰਘ ਸਰਪੰਚ ਵੇਹਰਾ, ਰਾਜਪਾਲ ਸਿੰਘ, ਪਰਮਜੀਤ ਕੌਰ, ਬਲਵੀਰ ਸਿੰਘ, ਰਣਜੀਤ ਸਿੰਘ, ਸੁਖਜੀਤ ਸਿੰਘ, ਕੁਲਜੀਤ ਸਿੰਘ, ਸਨੀ, ਬਾਲਾ ਸਿੰਘ ਅਤੇ ਮਨੀਸ਼ ਪਾਲ ਸਿੰਘ ਹਾਜ਼ਰ ਸਨ | ਮਹਿਤਪੁਰ ਬਲਾਕ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਟੁਰਨਾ ਅਤੇ ਲੱਛਮਣ ਸਿੰਘ ਸਾਬਕਾ ਸਰਪੰਚ ਬੀਟਲਾਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਬਲਾਕ ਸ਼ਾਹਕੋਟ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਹਰਮੇਸ਼ ਮਹੇ, ਗੁਰਵਿੰਦਰ ਸਿੰਘ ਟੋਨੀ ਸਰਪੰਚ ਬਘੇਲਾ, ਬਲਵੰਤ ਸਿੰਘ ਸਾਬਕਾ ਸਰਪੰਚ ਧਰਮੇ ਦੀਆਂ ਛੰਨਾਂ, ਪਹਿਲਵਾਨ ਕਮਲ, ਗੁਰਮੀਤ ਸਿੰਘ ਸਰਪੰਚ ਕੈਮਵਾਲਾ, ਪਹਿਲਵਾਨ ਸਤਨਾਮ ਸਿੰਘ, ਸੋਨੂ ਕੰਗ ਪੀ ਏ, ਬੰਟੀ ਬਠੱਲਾ ਵਾਈਸ ਪ੍ਰਧਾਨ ਕਾਂਗਰਸ, ਅਮਨਦੀਪ ਸੈਦਪੁਰੀ ਜਿਲ੍ਹਾ ਮੀਡੀਆ ਇੰਚਾਰਜ, ਰਾਜੂ ਪੰਨੂ ਰਾਏਪੁਰ ਅਰਾਈਆਂ, ਲਖਵਿੰਦਰ ਸਿੰਘ ਉਮਰੇਵਾਲ ਬਿੱਲੇ, ਗੁਰਮੀਤ ਸਿੰਘ ਉਮਰੇਵਾਲ ਬਿੱਲੇ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸੋਨ ਤਗਮਾ ਜੇਤੂ ਜਤਿੰਦਰ ਸਿੰਘ ਪਹਿਲਵਾਨ ਦਾ ਜਨਤਾ ਕਾਲਜ ਕੈਂਪਸ 'ਚ ਸਨਮਾਨ ਅਗਲੀ ਖ਼ਬਰ ਜਲੰਧਰ ਪਬਲਿਕ ਸਕੂਲ ਨੂੰ ਮਿਲੀ ਸੀ. ਬੀ. ਐੱਸ. ਈ. ਮਾਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।