ਲੋਹੀਆਂ ਖਾਸ, 3 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜੇ.ਪੀ.ਐੱਸ. ਵਜੋਂ ਜਾਣੇ ਜਾਂਦੇ ਅਤੇ ਲੋਹੀਆਂ ਖ਼ਾਸ ਇਲਾਕੇ 'ਚ ਕਈ ਸਾਲਾਂ ਤੋਂ ਸਿੱਖਿਆ ਦੇ ਚਾਨਣ ਦਾ ਪਸਾਰਾ ਕਰ ਰਹੇ 'ਜਲੰਧਰ ਪਬਲਿਕ ਸਕੂਲ ਲੋਹੀਆ ਖ਼ਾਸ' ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦÏੜ ਗਈ ਜਦੋਂ ਸਕੂਲ ਨੂੰ ਸਟੇਟ ਬੋਰਡ ਤੋਂ ਹੁਣ ਸੈਂਟਰਲ ਬੋਰਡ ਵਜੋਂ ਮਾਨਤਾ ਮਿਲਣ ਦਾ ਸੁਨੇਹਾ ਮਿਲਿਆ | ਦੱਸਣਯੋਗ ਹੈ ਕਿ ਜਲੰਧਰ ਪਬਲਿਕ ਸਕੂਲ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਹਿਤ ਆਪਣੀਆਂ ਸੇਵਾਵਾਂ ਲਗਾਤਾਰ ਪ੍ਰਦਾਨ ਕਰ ਰਿਹਾ ਹੈ ਅਤੇ ਪ੍ਰਬੰਧਕ ਕਮੇਟੀ ਵਲੋਂ ਤਕਨਾਲੋਜੀ ਦੀ ਮੰਗ ਅਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਕਾਰਨ 'ਸੀ.ਬੀ.ਐੱਸ.ਈ. ਬੋਰਡ ਨੂੰ ਅਪਨਾਉਣ ਦਾ ਫੈਸਲਾ ਲਿਆ ਗਿਆ¢ ਸਕੂਲ ਦੇ ਐਮ. ਡੀ. ਰਣਜੀਤ ਸਿੰਘ ਮਰੋਕ, ਮੈਡਮ ਕੁਲਵਿੰਦਰ ਕÏਰ ਮਰੋਕ, ਸਾ. ਬਲਾਕ ਪ੍ਰਧਾਨ ਗੁਰਪਾਲ ਸਿੰਘ ਜੱਕੋਪੁਰ, ਪਿ੍ੰਸੀਪਲ ਤਿਲਕ ਰਾਜ ਅਰੋੜਾ ਅਤੇ ਪਿ੍ੰਸੀਪਲ ਸਰਬਜੀਤ ਕÏਰ ਦੁਆਰਾ ਸੀ.ਬੀ.ਐੱਸ.ਈ ਐਫੀਲੀਏਸ਼ਨ ਮਿਲਣ ਦੀ ਖੁਸ਼ੀ ਅਧਿਆਪਕਾ, ਵਿਦਿਆਰਥੀਆਂ, ਡਰਾਈਵਰ ਅਤੇ ਸਮੂਹ ਸਟਾਫ਼ ਮੈਂਬਰਜ਼ ਨਾਲ ਕੇਕ ਕੱਟਦੇ ਹੋਏ ਅਤੇ ਲੱਡੂ ਵੰਡ ਕੇ ਸਾਂਝੀ ਕੀਤੀ ਗਈ | ਸਮੂਹ ਸਟਾਫ਼ ਮੈਂਬਰਜ਼ ਅਤੇ ਬੱਚਿਆਂ ਦੁਆਰਾ ਖੁਸ਼ੀਆਂ ਦੇ ਗੀਤਾਂ ਉੱਤੇ ਨੱਚਦੇ ਹੋਏ ਆਪਣੀ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ¢