ਕਰਤਾਰਪੁਰ, 3 ਦਸੰਬਰ (ਭਜਨ ਸਿੰਘ)-ਅਮਰੀਕਾ ਦੇ ਵਰਜੀਨੀਆ ਦੇ ਐਸ਼ਲੈਂਡ 'ਚ ਹੋਈ ਵਿਸ਼ਵ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ, ਸੋਨ ਤਗਮਾ ਜਿੱਤ ਪੰਜਾਬ, ਭਾਰਤ ਅਤੇ ਕਰਤਾਰਪੁਰ ਸ਼ਹਿਰ ਦਾ ਨਾਂਅ ਉੱਚਾ ਕਰਨ ਵਾਲੇ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੇ ਸਾਬਕਾ ਵਿਦਿਆਰਥੀ ਜਤਿੰਦਰ ਸਿੰਘ ਉਰਫ਼ ਸੋਨੂੰ ਪਹਿਲਵਾਨ ਸਪੁੱਤਰ ਅਜੀਤ ਸਿੰਘ ਵਾਸੀ ਕਰਤਾਰਪੁਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਜਨਤਾ ਕਾਲਜ ਕਰਤਾਰਪੁਰ ਵਿਖੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਪ੍ਰਧਾਨ ਮੈਨੇਜਿੰਗ ਕਮੇਟੀ ਵਲੋਂ ਪ੍ਰਬੰਧਕਾਂ, ਕਾਲਜ ਸਟਾਫ਼ ਅਤੇ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿੱਚ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੇ ਇਸ ਸਾਨਦਾਰ ਪ੍ਰਦਰਸ਼ਨ ਦੀ ਵਧਾਈ ਦਿੰਦਿਆਂ ਚੌਧਰੀ ਸੁਰਿੰਦਰ ਸਿੰਘ ਨੇ ਆਖਿਆ ਕਿ ਜਿੱਥੇ ਉਸ ਨੇ ਆਪਣੇ ਮਾਂ ਪਿਓ ਤੇ ਪੰਜਾਬ ਦੇ ਨਾਂਅ ਨੂੰ ਉੱਚਾ ਕੀਤਾ ਹੈ ਉੱਥੇ ਉਸ ਨੇ ਕਰਤਾਰਪੁਰ ਸ਼ਹਿਰ ਤੇ ਜਨਤਾ ਕਾਲਜ ਦਾ ਨਾਂਅ ਵੀ ਰੌਸ਼ਨ ਕੀਤਾ ਹੈ | ਇਸ ਮੌਕੇ ਨਿਰਮਲ ਸਿੰਘ ਗਾਖਲ,ਪ੍ਰਧਾਨ ਜਗਦੀਸ਼ ਜੱਗਾ, ਸਾਬਕਾ ਕੌਂਸਲਰ ਡਾ.ਭੀਮ ਸੈਨ, ਸਾਬਕਾ ਪ੍ਰਧਾਨ ਨਗਰ ਕੌਂਸਲ ਸੂਰਜ ਭਾਨ, ਕੁਲਦੀਪ ਤਰਾੜ ਬਲਾਕ ਪ੍ਰਧਾਨ, ਹਰਦੀਪ ਸਿੰਘ ਤਰਾੜ, ਅਰੁਣ ਕੁਮਾਰ ਗੋਲਡੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਤਰਸੇਮ ਸਿੰਘ ਆਲਮਪੁਰ ਬੱਕਾ, ਦੌਲਤ ਰਾਮ, ਰਾਕੇਸ਼ ਕੁਮਾਰ ਬਾਜੜਾ, ਸ਼ਾਮ ਸੁੰਦਰ, ਹਰੀ ਪਾਲ ਸੈਕਟਰੀ, ਸੱਤਪਾਲ ਸੰਮਤੀ ਮੈਂਬਰ, ਵਿਕਰਮਜੀਤ ਸਿੰਘ ਬੱਬਲ, ਕੁਲਵਿੰਦਰ ਕਿੰਦਾ ਬਲਾਕ ਸੰਮਤੀ ਮੈਂਬਰ, ਸੁਲਿੰਦਰ ਕੁਮਾਰ ਸਾਬੀ ਸੰਮਤੀ ਮੈਂਬਰ, ਸਰਪੰਚ ਜਸਵਿੰਦਰ ਸਿੰਘ ਤਲਵਾੜਾ, ਨੰਬਰਦਾਰ ਲਾਲ ਸਿੰਘ ਦੇਵੀਦਾਸਪੁਰ, ਅਮਰਜੀਤ ਸਿੰਘ ਗਾਖਲ, ਲਲਿਤ ਕਾਲੀਆ, ਸਰਬਜੀਤ ਬਾਵਾ, ਮੁਕੇਸ਼ ਭਾਰਦਵਾਜ , ਕੇਵਲ ਰੰਧਾਵਾ ਮਸੰਦਾਂ, ਲਵ ਕੁਮਾਰ ਹੁਸੈਨਪੁਰ ਆਦਿ ਹਾਜ਼ਰ ਸਨ |