04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਛੱਤ ਰਸਤੇ ਘਰ 'ਚ ਦਾਖ਼ਲ ਹੋ ਕੇ ਤੋੜੇ ਤਾਲੇ, ਲੱਖਾਂ ਦੀ ਨਕਦੀ ਅਤੇ ਕੀਮਤੀ ਸਾਮਾਨ ਚੋਰੀ <br/>

ਅਜੀਤ ਡੈਸਕ 22-10-2025
ਜਲੰਧਰ, 21 ਅਕਤੂਬਰ (ਐੱਮ. ਐੱਸ. ਲੋਹੀਆ) - ਘਾਹ ਮੰਡੀ ਚੌਕ ਨੇੜੇ ਸਥਿਤ ਮੇਜਰ ਕਾਲੋਨੀ 'ਚ ਇਕ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਕਿਸੇ ਨੇ ਅੰਦਰੋਂ ਨਕਦੀ, ਗਹਿਣੇ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ | ਘਰ ਮਾਲਕ ਟਰੀਜ਼ਾ ਮਹੰਤ ਨੇ ਜਾਣਕਾਰੀ ਦਿੱਤੀ ਕਿ ਉਹ ਬੀਤੀ ਰਾਤ ਸ਼ਹਿਰ ਤੋਂ ਬਾਹਰ ਗਏ ਹੋਏ ਸਨ | ਅੱਜ ਸਵੇਰੇ ਕਰੀਬ 4 ਵਜੇ ਜਦੋਂ ਉਹ ਘਰ ਪਹੁੰਚੇ ਤਾਂ, ਘਰ ਦੀ ਪਹਿਲੀ ਮੰਜ਼ਿਲ 'ਤੇ ਬਣੇ ਆਪਣੇ ਕਮਰੇ 'ਚ ਗਏ, ਜਿੱਥੇ ਉਨ੍ਹਾਂ ਦੇਖਿਆ ਕਿ ਅਲਮਾਰੀ ਟੁੱਟੀ ਹੋਈ ਹੈ ਅਤੇ ਕਮਰੇ 'ਚ ਲੱਗਾ ਐਲ.ਸੀ.ਡੀ. ਵੀ ਗਾਇਬ ਹੈ | ਉਨ੍ਹਾਂ ਵਾਰਦਾਤ ਸੰਬੰਧੀ ਆਪਣੇ ਆਂਢ-ਗੁਆਂਢ ਦੇ ਲੋਕਾਂ ਨੂੰ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਘਰ ਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਕੋਈ ਵਿਅਕਤੀ ਘਰ ਦੇ ਪਿੱਛੇ ਪਏ ਖਾਲੀ ਪਲਾਟ 'ਚੋਂ ਛੱਤ ਰਸਤੇ ਘਰ 'ਚ ਦਾਖ਼ਲ ਹੋਇਆ, ਜਿਸ ਨੇ ਘਰ 'ਚ ਪਈ ਇਕ ਲੱਖ, 30 ਹਜ਼ਾਰ ਦੀ ਨਕਦੀ, ਡੇਢ ਤੋਲੇ ਸੋਨੇ ਦੀ ਚੇਨੀ, 3 ਮੁੰਦਰੀਆਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਅਤੇ ਵਾਪਸ ਉਸੇ ਰਸਤੇ ਫ਼ਰਾਰ ਹੋ ਗਿਆ | ਟਰੀਜ਼ਾ ਮਹੰਤ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਇਕ ਮੰਦਰ ਬਣਿਆ ਹੋਇਆ ਹੈ, ਚੋਰੀ ਕਰਨ ਵਾਲਿਆਂ ਨੇ ਮੰਦਰ 'ਚ ਪਿਆ ਕੀਮਤੀ ਸਾਮਾਨ ਵੀ ਚੋਰੀ ਕਰ ਲਿਆ ਅਤੇ ਜਾਂਦੇ ਹੋਏ ਘਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਵੀ ਲੈ ਗਏ | ਇਸ ਸਬੰਧੀ ਉਨ੍ਹਾਂ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਗੁਰੂ ਘਰ ਵਿਖੇ ਸੇਵਾਵਾਂ ਨਿਭਾਉਣ ਵਾਲੀ ਨੌਜਵਾਨ ਸਭਾ ਦਾ ਗੁਰਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨ <b... ਅਗਲੀ ਖ਼ਬਰ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।