09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਿੰਡ ਪਰਜੀਆਂ ਕਲਾਂ 'ਚ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਬਲ <br/>

ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਏ ਪਰਿਵਾਰਾਂ ਨੂੰ 'ਆਪ' ਵਿਚ ਸ਼ਾਮਿਲ ਕਰਵਾਉਂਦੇ ਹੋਏ ਸ਼ਾਹਕੋਟ ਹਲਕੇ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 24-09-2025
ਸ਼ਾਹਕੋਟ, 23 ਸਤੰਬਰ (ਦਲਜੀਤ ਸਿੰਘ ਸਚਦੇਵਾ)-ਆਮ ਆਦਮੀ ਪਾਰਟੀ ਸ਼ਾਹਕੋਟ ਹਲਕੇ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੀ ਅਗਵਾਈ ਹੇਠ ਪਿੰਡ ਪਰਜੀਆਂ ਕਲਾਂ (ਸ਼ਾਹਕੋਟ) ਵਿਖੇ 'ਆਪ' ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦ ਦੋ ਦਰਜਨ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ 'ਆਪ' ਵਿਚ ਸ਼ਾਮਿਲ ਹੋਏ | ਇਹ ਪਰਿਵਾਰ 'ਆਪ' ਦੀਆਂ ਲੋਕ ਪੱਖੀ ਨੀਤੀਆਂ ਤੇ ਪਾਰਟੀ ਦੇ ਪਾਰਦਰਸ਼ੀ ਕੰਮਕਾਜ ਤੋਂ ਪ੍ਰਭਾਵਿਤ ਹੋ ਕੇ ਸ਼ਾਮਿਲ ਹੋਏ ਹਨ | ਇਸ ਮੌਕੇ ਹਲਕਾ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ ਤੇ ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਹਲਕਾ ਇੰਚਾਰਜ ਪੰਡੋਰੀ ਨੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਰੇ ਪਰਿਵਾਰ ਪਾਰਟੀ ਦੀ ਨੀਤੀ ਨੂੰ ਘਰ-ਘਰ ਪਹੁੰਚਾਉਣ ਵਿਚ ਮੁੱਖ ਭੂਮਿਕਾ ਨਿਭਾਉਣਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸੱਚੀ ਆਵਾਜ਼ ਹੈ | ਉਹ ਸ਼ਾਹਕੋਟ ਹਲਕੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਕੋਈ ਕਮੀ ਨਹੀਂ ਰਹਿਣ ਦੇਣਗੇ | ਰਵਾਇਤੀ ਪਾਰਟੀਆਂ ਨੂੰ ਛੱਡ ਕੇ ਹਰਬਿੰਦਰ ਸਿੰਘ ਸਿੱਧੂ, ਸੁਰਜੀਤ ਸਿੰਘ, ਜਗਦੀਸ਼ ਸਿੰਘ ਜੋਸਨ, ਗੁਰਿੰਦਰਜੀਤ ਸਿੰਘ, ਕੁਲਵਿੰਦਰ ਸਿੰਘ ਜੌੜਾ, ਮਹਿੰਦਰ ਸਿੰਘ ਜੋਸਨ, ਮਦਨ ਲਾਲ, ਰਜਿੰਦਰ ਕੁਮਾਰ ਮਿੰਟੂ, ਹਰਵਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਸਿੱਧੂ, ਸਾਬਕਾ ਸਰਪੰਚ ਮਨਜੀਤ ਕੌਰ, ਜਸਵਿੰਦਰ ਸਿੰਘ ਲਾਲਕਾ, ਨਰਿੰਦਰ ਸਿੰਘ ਲਾਲਕਾ, ਲੇਖਾ ਸਿੰਘ ਲਾਲਕਾ, ਸਰਬਜੀਤ ਕੌਰ, ਦਲਜੀਤ ਕੌਰ, ਜਸਵੰਤ ਸਿੰਘ, ਸੁਖਵਿੰਦਰ ਕੌਰ, ਪਰਮਜੀਤ ਕੌਰ, ਲਛਮਣ ਦਾਸ, ਦੀਪਕ ਕੁਮਾਰ ਆਦਿ ਪਰਿਵਾਰਾਂ ਨੇ ਵਿਸ਼ਵਾਸ ਜਤਾਉਂਦਿਆਂ 'ਆਪ' ਦਾ ਪੱਲਾ ਫੜਿ੍ਹਆ | ਇਸ ਮੌਕੇ ਸਰਪੰਚ ਪਰਜੀਆਂ ਕਲਾਂ ਲਛਮੀ ਦੇਵੀ, ਪੀ.ਏ ਪਰਬਤਪਾਲ ਸਿੰਘ, ਟਕਸਾਲੀ ਆਗੂ ਕੇਵਲ ਕਿ੍ਸ਼ਨ ਮੱਟੂ, ਸਾਬਕਾ ਮੈਂਬਰ ਪੰਚਾਇਤ ਗੁਰਮੇਜ ਲਾਲ ਲਾਲੀ, ਪੂਰਨ ਚੰਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਕੈਮਰੇ ਤੋੜੇ ਅਗਲੀ ਖ਼ਬਰ ਫੈਕਟਰੀ ਦਾ ਗੰਦਾ ਪਾਣੀ ਧਰਤੀ ਹੇਠ ਪਾਉਣ ਤੋਂ ਰੋਕਣ ਸੰਬੰਧੀ ਕਿਸਾਨਾਂ ਦਾ ਵਫ਼ਦ ਐੱਸ.ਡੀ.ਐੱਮ ਨਕੋਦਰ ਨੂੰ ਮਿਲਿਆ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।