09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਕੈਮਰੇ ਤੋੜੇ

ਅਜੀਤ ਡੈਸਕ 24-09-2025
ਲੋਹੀਆਂ ਖਾਸ, 23 ਸਤੰਬਰ (ਬਲਵਿੰਦਰ ਸਿੰਘ ਵਿੱਕੀ)-ਬੀਤੀ ਰਾਤ ਚੋਰੀ ਦੀ ਨੀਅਤ ਨਾਲ ਗੋਲ ਮਾਰਕੀਟ ਲੋਹੀਆਂ ਵਿਖੇ ਇੱਕ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੋਰਾਂ ਨੇ ਤੋੜ ਦਿੱਤੇ | ਦੁਕਾਨ ਦੇ ਮਾਲਕ ਕੁਲਭੂਸ਼ਨ ਖੇੜਾ ਨੇ ਦੱਸਿਆ ਕਿ ਉਸ ਦਾ ਕੀਮਤੀ ਸਾਮਾਨ ਗੋਲ ਮਾਰਕੀਟ ਵਿੱਚ ਦੁਕਾਨ ਅੰਦਰ ਪਿਆ ਹੈ ਅਤੇ ਨਿਗਰਾਨੀ ਲਈ ਕੈਮਰੇ ਵੀ ਲਗਾਏ ਹੋਏ ਹਨ | ਸੋਮਵਾਰ ਦੀ ਰਾਤ ਨੂੰ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਤੇ ਬਾਹਰ ਲੱਗੇ ਕੈਮਰੇ ਤੋੜ ਦਿੱਤੇ ਜਿਸ ਦੀ ਤਸਵੀਰ ਵੀਡੀਓ ਰਿਕਾਰਡ ਹੋ ਗਈ ਹੈ | ਦੁਕਾਨ ਵਿੱਚ ਸਾਮਾਨ ਚੋਰੀ ਹੋਣ ਤੋਂ ਬਚਾਅ ਹੋ ਗਿਆ ਹੈ | ਘਟਨਾ ਦੀ ਸੂਚਨਾ ਲੋਹੀਆਂ ਪੁਲਿਸ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ |

ਪਿਛਲੀ ਖ਼ਬਰ ਵਿਸ਼ਵ ਪੰਜਾਬੀ ਦਿਵਸ ਮੌਕੇ ਫੁਲਵਾੜੀ ਸਕੂਲ ਲੋਹੀਆਂ ਦੀ 'ਇਨਕਲਾਬੀ ਜਾਗੋ' ਵਧੀਆ ਪੇਸ਼ਕਾਰੀ ਹੋ ਨਿੱਬੜੀ <br/> ਅਗਲੀ ਖ਼ਬਰ ਪਿੰਡ ਪਰਜੀਆਂ ਕਲਾਂ 'ਚ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਬਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।