ਹਵੇਲੀ ਪੱਤੀ ਵਿਖੇ ਮਾਤਾ ਰਾਣੀ ਦਾ ਵਿਸ਼ਾਲ ਜਾਗਰਣ 19 ਨੂੰ
ਮਲਸੀਆਂ, 9 ਅਕਤੂਬਰ (ਸੁਖਦੀਪ ਸਿੰਘ)- ਦਰਬਾਰ ਲੱਖ ਦਾਤਾ ਪੀਰ ਅਤੇ ਸਿੱਧ ਬਾਬਾ ਬਾਲਕ ਨਾਥ ਜੀ, ਹਵੇਲੀ ਪੱਤੀ (ਮਲਸੀਆਂ) ਵਿਖੇ ਮਾਤਾ ਰਾਣੀ ਦਾ ਵਿਸ਼ਾਲ ਜਾਗਰਣ 19 ਅਕਤੂਬਰ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਸਮੂਹ ਸੰਧੇ ਪਰਿਵਾਰ ਅਤੇ ਦਰਬਾਰ ਦੇ ਸੇਵਾਦਾਰਾਂ ਵੱਲੋਂ ਤਿਆਰੀਆਂ ਜੋਰਾਂ ’ਤੇ ਚੱਲ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਮਾਣੇ ਸ਼ਾਹ ਕਾਦਰੀ ਅਤੇ ਸੇਵਾਦਾਰ ਸਾਹਬੀ ਦਾਸੀਕੇ ਨੇ ਦੱਸਿਆ ਕਿ ਜਾਗਰਣ ਮੌਕੇ ਰਾਤ 8 ਵਜੇ ਜੋਤ ਪ੍ਰਚੰਡ ਕਰਨ ਉਪਰੰਤ 9 ਵਜੇ ਜਾਗਰਣ ਦੀ ਆਰੰਭਤਾ ਹੋਵੇਗੀ ਅਤੇ 10 ਵਜੇ ਕੇਕ ਦੀ ਰਸਮ ਕੀਤੀ ਜਾਵੇਗੀ।
ਅਜੀਤ ਡੈਸਕ
10-10-2026