26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਵਿਸ਼ਾਲ ‘ਸ੍ਰੀ ਰਾਮ ਕਥਾਮ੍ਰਿਤ’ ਦੇ ਪਹਿਲੇ ਦਿਨ ਦਾ ਸ਼ੁੱਭ ਆਰੰਭ

ਨਕੋਦਰ, 26 ਨਵੰਬਰ (ਗੁਰਵਿੰਦਰ ਸਿੰਘ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਪੰਜ ਰੋਜ਼ਾ ਅਧਿਆਤਮਿਕ ਪ੍ਰਵਚਨ ਲੜੀ ‘ਸ਼੍ਰੀ ਰਾਮ ਕਥਾਮ੍ਰਿਤ’ ਦਾ ਸ਼ੁਭ ਆਰੰਭ ਬੀਤੇ ਦਿਨੀਂ ਧਰਮ ਅਰਥ ਮੰਦਰ ਕੁਟੀਆ, ਲਾਲਾ ਸਦਾਨੰਦ ਜੀ ਭੱਲਾ, ਮੁਰਾਦਸ਼ਾਹ ਰੋਡ, ਨਕੋਦਰ ਵਿਖੇ ਕੀਤਾ ਗਿਆ। ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਆਯੋਜਿਤ ਇਸ ਕਥਾ ਦੇ ਪਹਿਲੇ ਦਿਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਤੇ ਭਗਤੀ ਭਰਪੂਰ ਭਜਨਾਂ ਤੇ ਅਧਿਆਤਮਿਕ ਗਿਆਨ ਦਾ ਆਨੰਦ ਮਾਣਿਆ।

ਅਜੀਤ ਡੈਸਕ 27-11-2026
ਨਕੋਦਰ, 26 ਨਵੰਬਰ (ਗੁਰਵਿੰਦਰ ਸਿੰਘ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਪੰਜ ਰੋਜ਼ਾ ਅਧਿਆਤਮਿਕ ਪ੍ਰਵਚਨ ਲੜੀ ‘ਸ਼੍ਰੀ ਰਾਮ ਕਥਾਮ੍ਰਿਤ’ ਦਾ ਸ਼ੁਭ ਆਰੰਭ ਬੀਤੇ ਦਿਨੀਂ ਧਰਮ ਅਰਥ ਮੰਦਰ ਕੁਟੀਆ, ਲਾਲਾ ਸਦਾਨੰਦ ਜੀ ਭੱਲਾ, ਮੁਰਾਦਸ਼ਾਹ ਰੋਡ, ਨਕੋਦਰ ਵਿਖੇ ਕੀਤਾ ਗਿਆ। ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਆਯੋਜਿਤ ਇਸ ਕਥਾ ਦੇ ਪਹਿਲੇ ਦਿਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਤੇ ਭਗਤੀ ਭਰਪੂਰ ਭਜਨਾਂ ਤੇ ਅਧਿਆਤਮਿਕ ਗਿਆਨ ਦਾ ਆਨੰਦ ਮਾਣਿਆ। ਇਸ ਪਾਵਨ ਕਥਾ ਦਾ ਰਸਮਈ ਵਿਆਖਿਆਨ ਕਥਾ ਵਿਆਸ ਸਾਧਵੀ ਸੁਸ਼੍ਰੀ ਸ਼ਚੀ ਭਾਰਤੀ ਵਲੋਂ ਕੀਤਾ ਗਿਆ, ਜੋ ਪਰਮ ਪੂਜਨੀਕ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਹਨ। ਕਥਾ ਦੇ ਪਹਿਲੇ ਦਿਨ ਦਾ ਮੁੱਖ ਵਿਸ਼ਾ ‘ਸ਼੍ਰੀ ਰਾਮ ਜਨਮ ਰਿਹਾ। ਇਹ ਪੰਜ ਰੋਜ਼ਾ ‘ਸ਼੍ਰੀ ਰਾਮ ਕਥਾਮ੍ਰਿਤ’ 29 ਨਵੰਬਰ 2026 ਤੱਕ ਹਰ ਰੋਜ਼ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਜਾਰੀ ਰਹੇਗੀ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਪਾਵਨ ਅਧਿਆਤਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਪ੍ਰਭੂ ਦੀ ਦਿਵਯ ਕਥਾ ਦਾ ਲਾਭ ਉਠਾਉਣ ਲਈ ਸਾਦਰ ਸੱਦਾ ਦਿੱਤਾ ਜਾਂਦਾ ਹੈ । ਇਨ੍ਹਾਂ ’ਚ ਜਤਿੰਦਰ ਕੁਮਾਰ ਭੱਲਾ (ਪ੍ਰਧਾਨ, ਮੰਦਰ ਸ਼ਿਵਾਲਾ ਕੁਟੀਆ), ਬਾਲ ਕ੍ਰਿਸ਼ਨ ਭੱਲਾ ਜੀ (ਸਕੱਤਰ), ਅਨਿਲ ਭੱਲਾ (ਸੇਵਾਮੁਕਤ ਟੈਕਸ ਇੰਸਪੈਕਟਰ ਅਤੇ ਮੀਤ ਪ੍ਰਧਾਨ), ਰਾਜਨ ਭੱਲਾ, ਵਿਵੇਕ ਭੱਲਾ, ਗੋਲਡੀ ਭੱਲਾ, ਡਾ. ਨਵਜੋਤ ਸਿੰਘ ਦਹੀਆ (ਹਲਕਾ ਇੰਚਾਰਜ, ਕਾਂਗਰਸ, ਨਕੋਦਰ), ਹੈਪੀ ਸੰਧੂ (ਪੰਜਾਬ ਟਰੱਕ ਆਪਰੇਟਰ ਯੂਨੀਅਨ, ਨਕੋਦਰ), ਮੁਖਤਿਆਰ ਸਿੰਘ ਹੇਅਰ (ਮੈਂਬਰ, ਜ਼ਿਲ੍ਹਾ ਪਰਿਸ਼ਦ) ਅਤੇ ਗੌਰਵ ਜੈਨ (ਸਿਟੀ ਪ੍ਰਧਾਨ, ਕਾਂਗਰਸ) ਸ਼ਾਮਲ ਰਹੇ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬੁਰਜ ਹਸਨ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਅਕਾਲੀ - ਭਾਜਪਾ ਗੱਠਜੋੜ ਪੰਜਾਬ ਦੇ ਲੋਕਾਂ ਨੂੰ ਮੁੜ ਗੁੰਮਰਾਹ ਕਰਨ ਦੀ ਕੋਸ਼ਿਸ਼ - ਸ਼ੇਰੋਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।