09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਫੈਕਟਰੀ ਦਾ ਗੰਦਾ ਪਾਣੀ ਧਰਤੀ ਹੇਠ ਪਾਉਣ ਤੋਂ ਰੋਕਣ ਸੰਬੰਧੀ ਕਿਸਾਨਾਂ ਦਾ ਵਫ਼ਦ ਐੱਸ.ਡੀ.ਐੱਮ ਨਕੋਦਰ ਨੂੰ ਮਿਲਿਆ <br/>

ਐੱਸ.ਡੀ.ਐੱਮ. ਨਕੋਦਰ ਲਾਲ ਵਿਸ਼ਵਾਸ ਬੈਂਸ ਨਾਲ ਮੀਟਿੰਗ ਦੌਰਾਨ ਕਿਸਾਨ | ਤਸਵੀਰ-ਗੁਰਵਿੰਦਰ ਸਿੰਘ <br/> 24-09-2025
ਨਕੋਦਰ, 23 ਸਤੰਬਰ (ਗੁਰਵਿੰਦਰ ਸਿੰਘ)-ਬੀ.ਕੇ.ਯੂ ਦੋਆਬਾ ਦੇ ਮਹਿਤਪੁਰ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪਨੂੰ ਦੀ ਅਗਵਾਈ ਵਿੱਚ ਕਿਸਾਨਾਂ ਦੇ ਜਥੇ ਨੇ ਐੱਸ.ਡੀ.ਐੱਮ ਨਕੋਦਰ ਨਾਲ ਮੀਟਿੰਗ ਕੀਤੀ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪਨੂੰ ਨੇ ਦੱਸਿਆ ਕਿ ਕੁੱਝ ਹਫ਼ਤੇ ਪਹਿਲਾਂ ਐੱਸ.ਡੀ.ਐੱਮ ਨਕੋਦਰ ਨੂੰ ਗੱਤਾ ਫੈਕਟਰੀ ਦੇ ਗੰਦੇ ਪਾਣੀ ਨੂੰ ਜ਼ਮੀਨ ਵਿੱਚ ਪਾਉਣ ਅਤੇ ਡਰੇਨ ਨੂੰ ਬੰਨ੍ਹ ਮਾਰਨ ਸੰਬੰਧੀ ਬੀ.ਕੇ.ਯੂ ਦੋਆਬਾ ਵੱਲੋਂ ਮੰਗ-ਪੱਤਰ ਦਿੱਤਾ ਗਿਆ ਸੀ ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਅੱਜ ਐੱਸ.ਡੀ.ਐੱਮ ਨਕੋਦਰ ਨਾਲ ਦੁਆਰਾ ਇਸ ਵਿਸ਼ੇ 'ਤੇ ਗੱਲਬਾਤ ਕੀਤੀ ਗਈ | ਜਾਣਕਾਰੀ ਦਿੰਦਿਆਂ ਪਨੂੰ ਨੇ ਦੱਸਿਆ ਕਿ ਮਹਿਤਪੁਰ ਤੋਂ ਸੰਗੋਵਾਲ ਰੋਡ ਲਾਗੇ ਡਰੇਨ ਤੇ ਪੀ.ਕੇ.ਗੱਤਾ ਫੈਕਟਰੀ ਦਾ ਕਾਲਾ ਗੰਦਾ ਪਾਣੀ ਲਾਗਲੇ ਖੇਤਾਂ ਵਿਚ ਪਾਇਆ ਜਾ ਰਿਹਾ ਹੈ, ਜਿਸ ਨਾਲ ਕਾਲਾ ਪੀਲੀਆ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ | ਧਰਤੀ ਹੇਠਲਾ ਪਾਣੀ ਖਰਾਬ ਹੋਣ ਕਾਰਨ ਲੋਕ ਆਪਣੇ ਘਰ ਛੱਡ ਕੇ ਕਿਤੇ ਦੂਰ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਮੋਟਰਾਂ ਦਾ ਪਾਣੀ ਕਾਲਾ ਗੰਦਾ ਆ ਰਿਹਾ ਹੈ ਜੋ ਲੋਕਾਂ ਵਾਸਤੇ ਇੱਕ ਵੱਡੀ ਸਮੱਸਿਆ ਬਣੀ ਹੋਈ | ਉਨ੍ਹਾਂ ਦੱਸਿਆ ਕਿ ਗੰਦਾ ਪਾਣੀ ਹੜ੍ਹਾਂ ਦੌਰਾਨ ਡਰੇਨ ਵਿਚ ਪਾ ਦਿੱਤਾ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਵੀ ਬਰਬਾਦ ਹੋਈਆਂ ਹਨ | ਪਨੂੰ ਨੇ ਦੱਸਿਆ ਕਿ ਐੱਸ.ਡੀ.ਐੱਮ ਨਕਦੋਰ ਨੇ ਇਸ ਮਸਲੇ ਸੰਬੰਧੀ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ ਤੇ ਮੌਕੇ 'ਤੇ ਹੀ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨਾਲ ਫੈਕਟਰੀ ਤੇ ਕਾਰਵਾਈ ਸੰਬੰਧੀ ਗੱਲਬਾਤ ਵੀ ਕੀਤੀ | ਇਸ ਮੌਕੇ ਕਸ਼ਮੀਰ ਸਿੰਘ ਪੰਨੂ ਤੰਦਾਉਰਾ, ਨਰਿੰਦਰ ਸਿੰਘ ਉਧੋਵਾਲ, ਸਤਨਾਮ ਸਿੰਘ ਮੰਡਿਆਲਾ, ਨਿਰਮਲ ਸਿੰਘ ਚੱਠਾ, ਗੁਰਨਾਮ, ਭਜਨ ਸਿੰਘ ਉਧੋਵਾਲ, ਹੀਰਾ ਸਿੰਘ, ਗੁਰਮੇਲ ਸਿੰਘ ਪਛਾੜੀਆ ,ਬਲਵਿੰਦਰ ਸਿੰਘ,ਦਵਿੰਦਰ ਸਿੰਘ ਬਾਠ ਕਲਾ,ਸੂਬਾ ਸਿੰਘ,ਮਨਜੀਤ ਸਿੰਘ ਅਜਤਾਣੀ ,ਗੁਰਵਿੰਦਰ ਸਿੰਘ ਮਹਿਤਪੁਰ, ਮਹਿੰਦਰ ਸਿੰਘ ਗੋਬਿੰਦਪੁਰ, ਬਲਵਿੰਦਰ ਸਿੰਘ ਬਿੱਲਾ, ਇਕਬਾਲ ਸਿੰਘ, ਸਹਿਜਵੀਰ ਸਿੰਘ, ਈਸ਼ਵਰ ਸਿੰਘ, ਅਨਮੋਲ ਸਿੰਘ, ਧੰਨਾ ਸਿੰਘ, ਗੁਰਮੁਖ ਸਿੰਘ, ਨਗਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਪਰਜੀਆਂ ਕਲਾਂ 'ਚ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਬਲ <br/> ਅਗਲੀ ਖ਼ਬਰ ਲੋਹੀਆਂ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਵਿਖੇ 'ਵਿਸ਼ਵ ਪੰਜਾਬੀ ਦਿਵਸ' ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।