18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਵਿਕਾਸ ਸੇਤੀਆ ਨਿਰਦੇਸ਼ਕ ਲੋਕ ਸੰਪਰਕ ਨੇ ਰੋਹਿਤ ਕਾਲੜਾ ਦੀ ਕਿਤਾਬ ਦੀ ਕੀਤੀ ਘੁੰਡ ਚੁਕਾਈ

ਅਜੀਤ ਡੈਸਕ 06-12-2025
ਮਲੋਟ, 5 ਦਸੰਬਰ (ਅਜਮੇਰ ਸਿੰਘ ਬਰਾੜ)-ਮਲੋਟ ਤੇ ਪਿੰਡਾਂ ਦਾ ਇਤਿਹਾਸ ਲਿਖਣ ਵਾਲੇ ਨੌਜਵਾਨ ਲੇਖਕ ਰੋਹਿਤ ਕਾਲੜਾ ਦੀ 17ਵੀਂ ਕਿਤਾਬ 'ਪੰਨੇ ਮਲੋਟ ਦੇ' ਦੀ ਘੁੰਡ ਚੁਕਾਈ ਅੱਜ ਆਪਣੇ ਰਿਹਾਇਸ਼ 'ਤੇ ਮਲੋਟ ਇਲਾਕੇ ਦੇ ਜੰਮਪਲ ਅਤੇ ਇਲਾਕੇ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਨਿਰਦੇਸ਼ਕ ਵਿਮਲ ਸੇਤੀਆ ਆਈ.ਏ.ਐਸ. ਨੇ ਕੀਤੀ |
ਕਿਤਾਬ ਦੀ ਘੁੰਡ ਚੁਕਾਈ ਮੌਕੇ ਉਨ੍ਹਾਂ ਦੀ ਧਰਮ ਪਤਨੀ ਅਨੁਰਾਧਾ ਸੇਤੀਆ ਤੇ ਸਪੁੱਤਰ ਉਭਰਦੇ ਲੇਖਕ ਮਾਧਵ ਸੇਤੀਆ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਨਿਰਦੇਸ਼ਕ ਵਿਮਲ ਸੇਤੀਆ ਨੇ ਨੌਜਵਾਨ ਲੇਖਕ ਰੋਹਿਤ ਕਾਲੜਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹ ਲੰਮੇ ਸਮੇਂ ਤੋਂ ਹਰ ਸਾਲ ਮਲੋਟ ਦੇ ਵੱਖ-ਵੱਖ ਵਿਸ਼ਿਆਂ ਤੇ ਮੁੱਦਿਆਂ 'ਤੇ ਕਿਤਾਬਾਂ ਪ੍ਰਕਾਸ਼ਤ ਕਰ ਰਹੇ ਹਨ ਅਤੇ ਇਸ ਕਿਤਾਬ ਵਿਚ ਵੀ ਇਲਾਕਾ ਵਾਸੀਆਂ ਨੂੰ ਇਕ ਸੌਗਾਤ ਦਿੱਤੀ ਹੈ ਜਿਸ ਤੋਂ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ | ਸ੍ਰੀ ਸੇਤੀਆ ਨੇ ਲੇਖਕ ਰੋਹਿਤ ਕਾਲੜਾ ਬਾਰੇ ਇਹ ਵੀ ਕਿਹਾ ਕਿ ਉਹ ਲੰਬੇ ਸਮੇਂ ਤੋਂ ਮਲੋਟ ਸ਼ਹਿਰ ਦੇ ਇਤਿਹਾਸ 'ਤੇ ਖੋਜ ਕਰ ਰਹੇ ਹਨ ਤੇ ਹਰ ਸਾਲ ਮਲੋਟ ਨੂੰ ਆਪਣੀ ਕਿਤਾਬ ਰਾਹੀਂ ਵੱਖਰੇ ਵੱਖਰੇ ਢੰਗਾਂ ਨਾਲ ਜੋੜ ਰਹੇ ਹਨ |
ਪਿਛਲੀ ਖ਼ਬਰ ਪਿ੍ੰਸੀਪਲ ਨੂੰ ਰਮਨਦੀਪ ਕੌਰ ਰੋਮਾਣਾ 'ਪ੍ਰਾਈਡ ਆਫ਼ ਸਕੂਲ ਪਿ੍ੰਸੀਪਲ' ਐਵਾਰਡ ਨਾਲ ਸਨਮਾਨਿਤ <br/> ਅਗਲੀ ਖ਼ਬਰ ਸਿਵਲ ਪੈਨਸ਼ਨ ਐਸੋਸੀਏਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।