17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਤੀਜੇ ਤੇ ਆਖ਼ਰੀ ਟੀ-20 'ਚ ਭਾਰਤ ਨੇ 127 ਦੌੜਾਂ ਨਾਲ ਹਰਾਇਆ ਅਫ਼ਗਾਨਿਸਤਾਨ ਨੂੰ

ਨਵੀਂ ਦਿੱਲੀ, 17 ਸਤੰਬਰ - ਭਾਰਤ ਨੇ ਤੀਜੇ ਅਤੇ ਆਖ਼ਰੀ ਟੀ-20 ਮੈਚ ਵਿਚ ਅਫ਼ਗਾਨਿਸਤਾਨ ਨੂੰ 127 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਲੜੀ 3-0 ਨਾਲ ਜਿੱਤ ਕੇ ਅਫ਼ਗਾਨਿਤਾਨ...

ਅਜੀਤ ਡੈਸਕ 17-09-2026

ਨਵੀਂ ਦਿੱਲੀ, 17 ਸਤੰਬਰ - ਭਾਰਤ ਨੇ ਤੀਜੇ ਅਤੇ ਆਖ਼ਰੀ ਟੀ-20 ਮੈਚ ਵਿਚ ਅਫ਼ਗਾਨਿਸਤਾਨ ਨੂੰ 127 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਲੜੀ 3-0 ਨਾਲ ਜਿੱਤ ਕੇ ਅਫ਼ਗਾਨਿਤਾਨ ਦਾ ਸੁਪੜਾ ਸਾਫ਼ ਕਰ ਦਿੱਤਾ।  ਟਾਸ ਜਿੱਤ ਕੇ ਅਫ਼ਗਾਨਿਤਾਨ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ 'ਤੇ 221 ਦੌੜਾਂ ਬਣਾਈਆਂ। ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਅਫ਼ਗਾਨਿਸਤਾਨ ਦੀ ਪੂਰੀ ਟੀਮ 14.1 ਓਵਰਾਂ ਵਿਚ ਮਹਿਜ਼ 94 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵਲੋਂ ਨਿਤਿਸ਼ ਕੁਮਾਰ ਰੈਡੀ ਅਤੇ ਰਵੀ ਬਿਸ਼ਨੋਈ ਨੇ 3-3 ਵਿਕਟਾਂ ਹਾਸਲ ਕੀਤੀਆਂ ਜਦਕਿ ਅਕਸ਼ਰ ਪਟੇਲ ਨੂੰ 2, ਜਸਪ੍ਰੀਤ ਬੁੰਮਰਾਹ ਅਤੇ ਯਸ਼ ਠਾਕੁਰ ਨੂੰ 1-1 ਵਿਕਟ ਮਿਲੀ। ਭਾਰਤ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ 108 (34 ਗੇਂਦਾਂ) ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ ਜਦਕਿ ਪੂਰੀ ਲੜੀ ਵਿਚ ਸ਼ਾਨਦਾਰ ਬੱਲੇਬਾਜ਼ੀ  ਲਈ ਅਭਿਸ਼ੇਕ ਸ਼ਰਮਾ ਨੂੰ ਹੀ ਪਲੇਅਰ ਆਫ਼ ਦ ਸਿਰੀਜ਼ ਚੁਣਿਆ ਗਿਆ।

ਪਿਛਲੀ ਖ਼ਬਰ ਗੁਰਦੇਵ ਸਿੰਘ ਬਰਾੜ, ਸੇਵਾ ਮੁਕਤ ਆਈ.ਏ.ਐਸ. ਦਾ ਹੋਇਆ ਦਿਹਾਂਤ, ਚੰਡੀਗੜ੍ਹ ਵਿਚ ਲਿਆ ਆਖਰੀ ਸਾਹ ਅਗਲੀ ਖ਼ਬਰ ਭਾਰਤ -ਅਫ਼ਗਾਨਿਸਤਾਨ ਤੀਜਾ ਟੀ-20 - 10 ਓਵਰਾਂ ਬਾਅਦ ਅਫ਼ਗਾਨਿਸਤਾਨ 78/5