18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨਾਰਾਇਣਗੜ੍ਹ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

ਅਜੀਤ ਡੈਸਕ 06-12-2025
ਨਾਰਾਇਣਗੜ੍ਹ, 5 ਦਸੰਬਰ (ਪੀ. ਸਿੰਘ)-ਨਾਰਾਇਣਗੜ੍ਹ ਦੀ ਅੰਬੇਡਕਰ ਚੈਰੀਟੇਬਲ ਫਾਊਾਡੇਸ਼ਨ ਦੇ ਪ੍ਰਧਾਨ ਐਡਵੋਕੇਟ ਸੰਜੀਵ ਕੁਮਾਰ ਜੌਲੀ ਦੀ ਅਗਵਾਈ ਹੇਠ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਦੇ ਮਹਾ-ਪ੍ਰੀਨਿਰਵਾਣ ਦਿਵਸ ਮੌਕੇ 'ਤੇ ਐਚ. ਡੀ. ਐਫ. ਸੀ. ਬੈਂਕ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਸ਼ੁਰੂਆਤ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਮੈਂਬਰ ਅਮਰ ਸਿੰਘ ਨੰਦਗੜ੍ਹ ਨੇ ਕੀਤੀ | ਇਸ ਦੌਰਾਨ ਅੰਬਾਲਾ ਰੈਡ ਕਰਾਸ ਸੁਸਾਇਟੀ ਦੀ ਟੀਮ ਵਲੋਂ ਲਗਭਗ 50 ਯੂਨਿਟ ਖੂਨ ਇਕੱਠਾ ਕੀਤਾ ਗਿਆ | ਇਸ ਮੌਕੇ ਅਮਰ ਸਿੰਘ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ ਅਤੇ ਸਾਰੇ ਤੰਦਰੁਸਤ ਲੋਕਾਂ ਨੂੰ ਨਿਯਮਿਤ ਤੌਰ 'ਤੇ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਸਮਾਜਿਕ ਕਾਰਜਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਫਾਊਾਡੇਸ਼ਨ ਦੇ ਪ੍ਰਧਾਨ ਜੌਲੀ ਨੇ ਕਿਹਾ ਕਿ ਇਹ ਖੂਨਦਾਨੀਆਂ ਲਈ ਕਿਸੇ ਦੀ ਜਾਨ ਬਚਾਉਣ ਲਈ ਖੂਨਦਾਨ ਕਰਨ ਦਾ ਇਕ ਵਿਲੱਖਣ ਮੌਕਾ ਹੈ | ਉਨ੍ਹਾਂ ਕਿਹਾ ਕਿ ਜਨਹਿੱਤ ਵਿਚ ਭਵਿੱਖ ਵਿਚ ਵੀ ਅਜਿਹੇ ਖੂਨਦਾਨ ਕੈਂਪ ਲਗਾਏ ਜਾਂਦੇ ਰਹਿਣਗੇ ਤਾਂ ਜੋ ਲੋੜਵੰਦਾਂ ਨੂੰ ਲੋੜ ਪੈਣ 'ਤੇ ਖੂਨ ਮਿਲ ਸਕੇ |
ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ | ਇਸ ਮੌਕੇ ਸੰਜੀਵ ਪੰਜਾਲਸਾ ਸਾਬਕਾ ਵਾਈਸ ਚੇਅਰਮੈਨ ਚਮਨਲਾਲ ਪੰਜਲਾਸਾ, ਕਰਮਜੀਤ ਮਿਰਜ਼ਾਪੁਰ, ਸ਼ੀਸ਼ਪਾਲ, ਐਡਵੋਕੇਟ ਗੁਰਦੀਪ ਸਿੰਘ ਲਾਲਪੁਰ, ਅਸ਼ੋਕ ਤਾਰਾ, ਵਰੁਣ ਗੋਇਲ, ਰਾਹੁਲ, ਮਨੀਸ਼ ਕੁਮਾਰ, ਸੰਜੀਵ ਨਾਰਾ ਅਤੇ ਸਚਿਨ ਨੇ ਵੀ ਹਿੱਸਾ ਲਿਆ |
ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ 7 ਦਸੰਬਰ ਨੂੰ ਹੋਵੇਗਾ 100 ਕੁੰਡਾਂ ਦਾ ਹਵਨ ਯੱਗ ਅਗਲੀ ਖ਼ਬਰ ਅਗਲੇ ਇਕ ਸਾਲ ਵਿਚ ਅਸੀਂ ਇਕ ਲੱਖ ਪਿੰਡਾਂ ਨੂੰ ਬਾਲ ਵਿਆਹ ਮੁਕਤ ਪਿੰਡ ਬਣਾਵਾਂਗੇ - ਭੁਵਨ ਰਿਭੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।