29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਰੋਹਿਤ ਤੇ ਕੋਹਲੀ ਦੇ ਭਵਿੱਖ ਦਾ ਫੈਸਲਾ ਕਰਨ ਵਾਲੇ ਖੁਦ ਨਾਕਾਮ-ਹਰਭਜਨ

ਅਜੀਤ ਡੈਸਕ 05-12-2025

ਸ਼ਾਰਜਾਹ, 4 ਦਸੰਬਰ (ਪੀ.ਟੀ.ਆਈ.)-ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੂੰ ਇਹ ਥੋੜ੍ਹਾ ਮੰਦਭਾਗਾ ਲੱਗਦਾ ਹੈ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਮਹਾਨ ਖਿਡਾਰੀਆਂ ਦਾ ਭਵਿੱਖ ਉਨ੍ਹਾਂ ਲੋਕਾਂ ਦੁਆਰਾ ਤੈਅ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਬਹੁਤਾ ਕੁਝ ਪ੍ਰਾਪਤ ਨਹੀਂ ਕੀਤਾ ਹੈ, ਪਰ ਉਹ ਖੁਦ ਅਜੇ ਵੀ ਉਮੀਦ ਕਰਦੇ ਹਨ ਕਿ ਇਹ ਜੋੜੀ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਤੱਕ ਖੇਡੇ | 38 ਸਾਲਾ ਰੋਹਿਤ ਤੇ 37 ਸਾਲਾ ਕੋਹਲੀ ਇਸ ਸਮੇਂ ਸਿਰਫ਼ ਇੱਕ ਰੋਜ਼ਾ ਫਾਰਮੈਟ ਵਿਚ ਖੇਡਦੇ ਹਨ, ਅਤੇ ਇਸ ਬਾਰੇ ਤੀਬਰ ਅਟਕਲਾਂ ਹਨ ਕਿ ਕੀ ਉਹ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਵਿਸ਼ਵ ਕੱਪ ਤੱਕ ਖੇਡ ਸਕਣਗੇ ਕਿਉਂਕਿ ਕਿ੍ਕਟ ਜਗਤ ਵਿਚ ਇੱਕ ਰੋਜ਼ਾ ਕੈਲੰਡਰ ਛੋਟਾ ਹੋ ਰਿਹਾ ਹੈ | ਮੁੱਖ ਕੋਚ ਗੌਤਮ ਗੰਭੀਰ ਅਤੇ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰ ਨੇ ਇਸ ਸੰਭਾਵਨਾ 'ਤੇ ਕੋਈ ਪੱਕੀ ਵਚਨਬੱਧਤਾ ਨਹੀਂ ਕੀਤੀ ਹੈ, ਪਰ ਦੋਵਾਂ ਖਿਡਾਰੀਆਂ ਨੇ ਮਜ਼ਬੂਤ ਸੰਕੇਤ ਦਿੱਤੇ ਹਨ ਕਿ ਉਹ ਆਪਣੀ ਜਗ੍ਹਾ ਲਈ ਲੜਨਾ ਚਾਹੁੰਦੇ ਹਨ | ਇਹ ਸਾਡੀ ਸਮਝ ਤੋਂ ਪਰੇ ਹੈ | ਮੈਂ ਸ਼ਾਇਦ ਜਵਾਬ ਨਾ ਦੇ ਸਕਾਂ ਕਿਉਂਕਿ ਮੈਂ ਖੁਦ ਇੱਕ ਖਿਡਾਰੀ ਰਿਹਾ ਹਾਂ ਅਤੇ ਜੋ ਮੈਂ ਦੇਖਿਆ ਹੈ ਉਹ ਮੇਰੇ ਨਾਲ ਹੋਇਆ ਹੈ | ਇਹ ਮੇਰੇ ਕਈ ਸਾਥੀਆਂ ਨਾਲ ਹੋਇਆ ਹੈ, ਪਰ ਇਹ ਬਹੁਤ ਬੁਰਾ ਹੈ |

ਪਿਛਲੀ ਖ਼ਬਰ ਫ਼ਤਿਹਵੀਰ ਸਿੰਘ ਨੇ ਆਸਟ੍ਰੇਲੀਆ ਸਕੂਲ ਗੇਮਜ਼ 'ਚੋਂ ਕਾਂਸੀ ਦਾ ਤਗਮਾ ਜਿੱਤਿਆ <br/> ਅਗਲੀ ਖ਼ਬਰ ਬਰਨਬੀ ਦੇ ਡਾ. ਬਲਦੇਵ ਸਿੰਘ ਸੰਘੇੜਾ 'ਡਾਕਟਰਜ਼ ਆਫ਼ ਬੀ.ਸੀ.' ਦੇ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।