ਜਲੰਧਰ, 4 ਦਸੰਬਰ (ਡਾ. ਜਤਿੰਦਰ ਸਾਬੀ)-ਆਸਟਰੇਲੀਅਨ ਸਕੂਲ ਸਪੋਰਟਸ ਨੈਸ਼ਨਲ ਚੈਂਪੀਅਨਸ਼ਿੱਪ ਜੋ ਬੀਤੇ ਦਿਨੀ ਰਾਜਧਾਨੀ ਕੈਨਬਰਾ ਵਿਖੇ ਕਰਵਾਈ ਗਈ ਸੀ | ਇਸ ਚੈਪੀਅਨਸ਼ਿਪ 'ਚ ਆਸਟ੍ਰੇਲੀਅਨ ਸਕੂਲ ਖੇਡਾਂ ਲਈ ਪੂਰੇ ਆਸਟ੍ਰੇਲੀਆ 'ਚੋਂ ਪੰਜ ਪੰਜਾਬੀ ਮੂਲ ਦੇ ਖਿਡਾਰੀਆਂ ਦੀ ਚੋਣ ਹੋਈ | ਇਸ ਵਿਚ ਫਤਿਹਵੀਰ ਸਿੰਘ, ਜਪਲੀਨ ਕੌਰ ਸੰਧੂ, ਫਤਿਹਦੀਪ ਸਿੰਘ, ਜਪਸ਼ਾਨ ਸਿੰਘ ਪੰਨੂ ਨੇ ਇਨ੍ਹਾਂ ਖੇਡਾਂ 'ਚ ਵਿਕਟੋਰੀਆ ਵਲੋਂ ਹਿੱਸਾ ਲਿਆ | ਇਨ੍ਹਾਂ ਖੇਡਾਂ ਵਿਚੋਂ ਫਤਿਹਵੀਰ ਸਿੰਘ ਨੇ ਅੰਡਰ 10 ਸਾਲ ਵਰਗ ਦੀ 4ਗੁਣਾ100 ਮੀਟਰ ਰੀਲੇਅ ਦੌੜ ਵਿਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ | ਇਸ ਟੀਮ 'ਚ ਫਤਿਹਵੀਰ ਸਿੰਘ ਤੋਂ ਇਲਾਵਾ ਪੰਜਾਬੀ ਖਿਡਾਰੀ ਫਤਿਹਦੀਪ ਸਿੰਘ ਤੇ ਦੋ ਗੋਰੇ ਖਿਡਾਰੀ ਬਰਾਨਡੋਨ ਹਿੱਲ ਤੇ ਲੋਗਨ ਫੈਲਚਰ ਸ਼ਾਮਿਲ ਸਨ | ਫਤਿਹਵੀਰ ਸਿੰਘ ਦਾ ਪਿਛੋਕੜ ਗੁਰਦਾਸਪੁਰ ਨਾਲ ਹੈ ਤੇ ਇਹ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਖਿਡਾਰੀ ਬਿਕਰਮਜੀਤ ਸਿੰੰਘ ਕਾਕਾ ਰੇਲਵੇ ਦਾ ਭਾਣਜਾ ਹੈ |
ਫ਼ਤਿਹਵੀਰ ਸਿੰਘ ਨੇ ਆਸਟ੍ਰੇਲੀਆ ਸਕੂਲ ਗੇਮਜ਼ 'ਚੋਂ ਕਾਂਸੀ ਦਾ ਤਗਮਾ ਜਿੱਤਿਆ <br/>
ਅਜੀਤ ਡੈਸਕ
05-12-2025