ਕਰੀਨਾ ਕਪੂਰ ਆਪਣੀ ਐਕਟਿੰਗ ਦੇ ਨਾਲ-ਨਾਲ ਫੈਸ਼ਨ ਸੈਂਸ ਨੂੰ ਲੈ ਕੇ ਵੀ ਚਰਚਾ ਵਿਚ ਰਹਿੰਦੀ ਹੈ। ਉਸ ਦੇ ਬੋਲਡ ਅਤੇ ਬਿੰਦਾਸ ਅੰਦਾਜ਼ ਨੇ ਦਰਸ਼ਕਾਂ ਦੇ ਦਿਲੋ-ਦਿਮਾਗ਼ 'ਤੇ ਡੂੰਘਾ ਅਸਰ ਛੱਡਿਆ ਹੈ। ਉਮਰ ਦੇ ਇਸ ਦੌਰ ਵਿਚ ਵੀ ਉਹ ਅਤਿਅੰਤ ਰੁੱਝੀ ਹੋਈ ਹੈ। ਕਰੀਨਾ ਕਪੂਰ ਦਾ ਵੱਡਾ ਬੇਟਾ ਤੈਮੂਰ ਅਕਸਰ ਉਸ ਦੇ ਰੁੱਝਵੇਂ ਵਾਲੇ ਸ਼ਡਿਊਲ ਦੀ ਸ਼ਿਕਾਇਤ ਕਰਦਾ ਹੈ। ਕਰੀਨਾ ਕਪੂਰ ਦੇ ਕਰੀਅਰ ਦੀ ਸਿਲਵਰ ਜੁਬਲੀ ਹੋ ਚੁੱਕੀ ਹੈ। ਉਸ ਨੇ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਸਮੇਤ ਕਈ ਵੱਡੇ ਅਦਾਕਾਰਾਂ ਦੇ ਨਾਲ ਕੰਮ ਕਰਦੇ ਹੋਏ ਆਪਣੀ ਵੱਖਰੀ ਪਛਾਣ ਬਣਾਈ। ਕਰੀਨਾ ਕਪੂਰ ਨੂੰ ਹਾਲ ਹੀ ਵਿਚ ਯੂਨੀਸੇਫ ਦਾ ਬਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ।
ਕਰੀਨਾ ਕਪੂਰ, ਯਸ਼ ਸਟਾਰਰ ਫ਼ਿਲਮ 'ਟਾਕਸਿਕ : ਏ ਫੇਅਰ ਟੇਲ ਫਾਰ ਗ੍ਰੋਨ ਅੱਪਸ' ਜ਼ਰੀਏ ਉਹ ਕੰਨੜ ਸਿਨੇਮਾ ਵਿਚ ਡੈਬਿਊ ਕਰਨ ਵਾਲੀ ਸੀ। ਫ਼ਿਲਮ ਵਿਚ ਯਸ਼ ਦੀ ਭੈਣ ਦੀ ਭੂਮਿਕਾ ਸੀ, ਪਰ ਫਿਰ ਅਚਾਨਕ ਉਸ ਨੇ ਉਸ ਫ਼ਿਲਮ ਤੋਂ ਕਿਨਾਰਾ ਕਰ ਲਿਆ। ਇਸੇ ਤਰ੍ਹਾਂ ਉਹ ਸਲਮਾਨ ਦੇ ਨਾਲ 'ਸਿਕੰਦਰ' ਕਰਨ ਵਾਲੀ ਸੀ, ਪਰ ਉਹ ਫ਼ਿਲਮ ਵੀ ਆਖ਼ਰੀ ਸਮੇਂ ਵਿਚ ਕਰੀਨਾ ਨੇ ਨਕਾਰ ਦਿੱਤੀ ਸੀ।
ਪ੍ਰਸੰਸਕਾਂ ਨੂੰ ਉਸ ਦੀਆਂ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਰਿਪੋਟਾਂ ਅਨੁਸਾਰ ਕਰੀਨਾ ਹੁਣ ਆਪਣੀ ਹਿਟ ਫ਼ਿਲਮ 'ਕਰੂ' ਦੇ ਅਗਲੇ ਹਿੱਸੇ ਵਿਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਇਕ ਫ਼ਿਲਮ ਵਿਚ ਉਹ ਇਕ ਭੂਤ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਵੇਗੀ। ਉਸ ਦੇ ਕੋਲ ਇਕ ਫ਼ਿਲਮ 'ਦਾਇਰਾ' ਵੀ ਹੈ ਜਿਸਦੀ ਸ਼ੂਟਿੰਗ ਚੱਲ ਰਹੀ ਹੈ। ਸੰਨੀ ਦਿਓਲ 'ਬਾਰਡਰ-2' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਆਪਣੀ ਅਗਲੀ ਫ਼ਿਲਮ 'ਇੱਕਾ' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਇਸ ਫ਼ਿਲਮ ਤੋਂ ਉਹ ਓ.ਟੀ.ਟੀ. ਵਿਚ ਡਬਿਊ ਕਰਨ ਜਾ ਰਹੀ ਹੈ। ਉਸ ਦੀ ਇਹ ਫ਼ਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ ਜਿਸ ਵਿਚ ਉਸ ਦੇ ਨਾਲ ਅਕਸ਼ੈ ਖੰਨਾ, ਕਾਜੋਲ, ਰਾਣੀ ਮੁਖਰਜੀ, ਤਿਲੋਤੱਮਾ ਸ਼ੋਮੇ ਅਤੇ ਦੀਆ ਮਿਰਜ਼ਾ ਤੋਂ ਇਲਾਵਾ ਕਰੀਨਾ ਕਪੂਰ ਵੀ ਦਿਖਾਈ ਦੇਵੇਗੀ। ਅਜੈ ਬਲਾਕਬੱਸਟਰ 'ਗੋਲਮਾਲ' ਫ੍ਰੈਂਚਾਈਜ਼ੀ ਦੀ ਪੰਜਵੀਂ ਕਿਸ਼ਤ ਲਈ ਨਿਰਦੇਸ਼ਕ ਰੋਹਿਤ ਸ਼ੈਟੀ ਦੇ ਨਾਲ ਫਿਰ ਤੋਂ ਕੰਮ ਕਰਨ ਜਾ ਰਹੇ ਹਨ। 'ਗੋਲਮਾਲ-5' ਅਗਲੇ ਸਾਲ ਮਾਰਚ ਵਿਚ ਫਲੋਰ 'ਤੇ ਜਾਵੇਗੀ ਅਤੇ 2027 ਵਿਚ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ। ਉਮੀਦ ਹੈ ਕਿ ਕਰੀਨਾ ਕਪੂਰ ਇਸ ਕਾਮਿਕ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਏਗੀ। ਉਸ ਦੇ ਨਾਲ ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਸ਼੍ਰੇਯਸ ਤਲਪੜੇ ਅਤੇ ਕੁਣਾਲ ਖੇਮੂ ਵੀ ਹੋਣਗੇ।
'ਗੋਲਮਾਲ 5' ਵਿਚ ਨਜ਼ਰ ਆਏਗੀ ਕਰੀਨਾ ਕਪੂਰ
ਅਜੀਤ ਡੈਸਕ
26-11-2025