25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਮਾਈਨਿੰਗ ਅੱਜ ਬਣ ਗਿਆ ਹੈ ਬਹੁਤ ਵੱਡਾ ਮੁੱਦਾ- ਸੁਨੀਲ ਜਾਖੜ

ਚੰਡੀਗੜ੍ਹ, 25 ਨਵੰਬਰ- ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਖ਼ਾਸ ਕਰਕੇ ਰਾਵੀ ਦਰਿਆ ਦੇ ਪਾਰ ਹੋ ਰਹੀ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਖ਼ਤਰਨਾਕ ਹੈ

ਅਜੀਤ ਡੈਸਕ 25-11-2026

ਚੰਡੀਗੜ੍ਹ, 25 ਨਵੰਬਰ- ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਖ਼ਾਸ ਕਰਕੇ ਰਾਵੀ ਦਰਿਆ ਦੇ ਪਾਰ ਹੋ ਰਹੀ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਖ਼ਤਰਨਾਕ ਹੈ ਅਤੇ ਅਜਿਹੀ ਕੋਈ ਵੀ ਗਤੀਵਿਧੀ ਅੰਦਰੂਨੀ ਇਲਾਕਿਆਂ ਵਿਚ ਸਰਗਰਮ ਨਸ਼ਾ ਤਸਕਰਾਂ, ਅੱਤਵਾਦੀਆਂ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਸਹੂਲਤ ਪਹੁੰਚਾਉਂਦੀ ਹੈ, ਜਿਨ੍ਹਾਂ ਨੂੰ ਆਈ.ਐੱਸ.ਆਈ. (ISI) ਵਲੋਂ ਪਾਲਿਆ ਅਤੇ ਕੰਟਰੋਲ ਕੀਤਾ ਜਾਂਦਾ ਹੈ ਤੇ ਇਹ ਦੇਸ਼ ਤੇ ਸੂਬੇ ਦੋਵਾਂ ਲਈ ਬਹੁਤ ਵੱਡਾ ਮੁੱਦਾ ਹੈ।ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ 2025 ’ਚ ਪੰਚਾਇਤੀ ਲੈਂਡ ਐਕਟ ’ਚ ਤਬਦੀਲੀ ਕਰ ਦਿੱਤੀ ਤੇ 100 ਤੋਂ 150 ਏਕੜ ਜ਼ਮੀਨ ’ਚ ਠੱਗੀ ਠੋਰੀ ਕਿਵੇਂ ਹੋਈ ਹੈ, ਮੈਂ ਸਾਰਾ ਰਿਕਾਰਡ ਲੱਭ ਕੇ ਲਿਆਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨੇ ਕਾਨੂੰਨ ਬਣਾ ਕੇ ਸ਼ਾਮਲਾਟ ਦੀ ਪੰਚਾਇਤੀ ਜ਼ਮੀਨ ਨੂੰ ਟਰਾਂਸਫਰ ਕੀਤਾ ਹੈ, ਜੋ ਬਿਨ੍ਹਾਂ ਨੀਲਾਮੀ ਦੇ ਨਹੀਂ ਦਿੱਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਗਠਜੋੜ ਸੰਬੰਧੀ ਮੈਂ ਵੱਖਰੀ ਪ੍ਰੈਸ ਕਾਨਫ਼ਰੰਸ ਕਰਾਂਗਾ। 

 

ਪਿਛਲੀ ਖ਼ਬਰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਮਾਮਲਾ- ਦਿੱਲੀ ਹਾਈਕੋਰਟ ਨੇ ਦਖ਼ਲ ਦੇਣ ਤੋਂ ਕੀਤਾ ਮਨ੍ਹਾ ਅਗਲੀ ਖ਼ਬਰ ਸਰਹੱਦੀ ਪਿੰਡ ਭਿੰਡੀ ਔਲਖ ਤੋਂ ਕਈ ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਿਲ