29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਚੋਰਾਂ ਨੇ ਮੋਟਰਾਂ ਦੀਆਂ ਤਾਰਾਂ ਕੀਤੀਆਂ ਚੋਰੀ

ਅਜੀਤ ਡੈਸਕ 29-12-2025
ਹੰਡਿਆਇਆ, 28 ਦਸੰਬਰ (ਗੁਰਜੀਤ ਸਿੰਘ ਖੁੱਡੀ)-ਚੋਰਾਂ ਵਲੋਂ ਖੇਤਾਂ ਵਿਚੋਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਪਿੰਡ ਖੁੱਡੀ ਕਲਾਂ ਦੇ ਕਿਸਾਨਾਂ ਗੁਰਨੈਬ ਸਿੰਘ ਬਾਜਵਾ ਪੁੱਤਰ ਹਾਕਮ ਸਿੰਘ, ਮਲਕੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਅਤੇ ਲਾਲ ਸਿੰਘ ਪੁੱਤਰ ਸਾਧੂ ਸਿੰਘ ਨੇ ਦੱਸਿਆ ਕਿ 27-28 ਦਸੰਬਰ ਦੀ ਰਾਤ ਨੂੰ ਉਨ੍ਹਾਂ ਦੀਆਂ ਟਿਊਬਵੈੱਲ ਵਾਲੀਆਂ ਮੋਟਰਾਂ ਤੋਂ ਚੋਰਾਂ ਵਲੋਂ ਕੇਬਲ ਤਾਰਾਂ ਚੋਰੀ ਕਰ ਲਈਆਂ | ਉਨ੍ਹਾਂ ਕਿਹਾ ਕਿ ਚੋਰਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਬਿਨਾਂ ਪੁਲਿਸ ਦੇ ਡਰ ਭੈਅ ਤੋਂ ਸ਼ਰੇ੍ਹਆਮ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਹਰ ਰੋਜ਼ ਔਰਤਾਂ ਦੇ ਪਰਸ, ਵਾਲੀਆਂ ਅਤੇ ਨਗਦੀ ਝਪਟ ਮਾਰ ਕੇ ਦਿਨ ਸਮੇਂ ਖੋਹੀਆਂ ਜਾ ਰਹੀਆਂ ਹਨ | ਪੁਲਿਸ ਇਨ੍ਹਾਂ ਨੂੰ ਦਬੋਚਣ ਵਿਚ ਕਾਮਯਾਬ ਨਹੀਂ ਹੋ ਸਕੀ, ਅਜਿਹੀ ਕੋਹੀ ਰਾਤ ਨਹੀਂ ਜਦੋਂ ਚੋਰਾਂ ਵਲੋਂ ਚੋਰੀਆਂ ਨੂੰ ਅੰਜਾਮ ਨਾ ਦਿੱਤਾ ਗਿਆ ਹੋਵੇ | ਉਨ੍ਹਾਂ ਕਿਹਾ ਕਿ ਚੋਰੀ ਦੀ ਇਤਲਾਹ ਪੁਲਿਸ ਚੌਕੀ ਹੰਡਿਆਇਆ ਨੂੰ ਦੇ ਦਿੱਤੀ ਹੈ | ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਗਿ੍ਫ਼ਤਾਰ ਕੀਤਾ ਜਾਵੇ |
ਪਿਛਲੀ ਖ਼ਬਰ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਮੀਟਿੰਗ 'ਚ ਅਹਿਮ ਵਿਚਾਰਾਂ ਅਗਲੀ ਖ਼ਬਰ 'ਯੁੱਧ ਬੇਰੁਜ਼ਗਾਰੀ ਵਿਰੁੱਧ' ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਸੰਗਰੂਰ ਮੰਗਾਂ ਸੰਬੰਧੀ ਲਿਖੇ ਨਾਅਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।