29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਬਜ਼ੁਰਗ ਔਰਤ ਦੇ ਕੰਨ 'ਚੋਂ ਨੌਜਵਾਨਾਂ ਨੇ ਸੋਨੇ ਦੀ ਵਾਲੀ ਝਪਟੀ ਘਟਨਾ ਕਾਰਨ ਦਹਿਲਣ ਤੋਂ ਬਾਅਦ ਇਲਾਜ ਦੌਰਾਨ ਔਰਤ ਦੀ ਹੋਈ ਮੌਤ

ਅਜੀਤ ਡੈਸਕ 29-12-2025
ਬਰਨਾਲਾ, 28 ਦਸੰਬਰ (ਰਾਜ ਪਨੇਸਰ)-ਬੀਤੀ ਰਾਤ ਪ੍ਰੇਮ ਪ੍ਰਧਾਨ ਮਾਰਕੀਟ, ਬੱਸ ਸਟੈਂਡ ਬਰਨਾਲਾ ਦੇ ਨਜ਼ਦੀਕ ਦੋ ਨੌਜਵਾਨਾਂ ਵਲੋਂ ਬਜ਼ੁਰਗ ਔਰਤ ਦੇ ਕੰਨ ਵਿਚੋਂ ਸੋਨੇ ਦੀ ਵਾਲੀ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਕਾਰਨ ਬਜ਼ੁਰਗ ਔਰਤ ਦੇ ਦਹਿਲਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ ਪੁੱਤਰ ਲਛਮਣ ਦਾਸ ਵਾਸੀ ਬੈਕਸਾਈਡ ਪ੍ਰੇਮ ਪ੍ਰਧਾਨ ਮਾਰਕੀਟ ਨੇੜੇ ਵਾਈ.ਐੱਸ. ਸਕੂਲ ਬਰਨਾਲਾ ਨੇ ਦੱਸਿਆ ਕਿ ਮੇਰੀ ਮਾਤਾ ਨਿਰਮਲਾ ਦੇਵੀ ਬੱਸ ਸਟੈਂਡ ਵੱਲ ਸਬਜ਼ੀ ਲੈਣ ਗਈ ਸੀ | ਵਾਪਸੀ 'ਤੇ ਜਦੋਂ ਉਹ ਮੇਨ ਸੜਕ ਤੋਂ ਘਰ ਵੱਲ ਮੁੜੀ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਨਾਮਾਲੂਮ ਨੌਜਵਾਨ ਮਾਤਾ ਦੇ ਕੰਨ ਵਿਚੋਂ ਤਿੰਨ ਗ੍ਰਾਮ ਸੋਨੀ ਦੀ ਵਾਲੀ ਝਪਟ ਕੇ ਫ਼ਰਾਰ ਹੋ ਗਏ | ਇਸ ਘਟਨਾ ਨਾਲ ਮਾਤਾ ਦੇ ਕੰਨ ਵਿਚੋਂ ਖ਼ੂਨ ਵੀ ਨਿਕਲਣ ਲੱਗ ਪਿਆ | ਜਿਨ੍ਹਾਂ ਨੂੰ ਇਲਾਜ ਲਈ ਅਸੀਂ ਹਸਪਤਾਲ ਵਿਚ ਲੈ ਕੇ ਗਏ ਫਿਰ ਰਾਤ ਨੂੰ 2 ਵਜੇ ਦੇ ਕਰੀਬ ਇਨ੍ਹਾਂ ਦੀ ਜਾਗ ਖੁੱਲ੍ਹ ਗਈ ਤੇ ਸਰੀਰ ਵਿਚ ਦਰਦ
ਪਿਛਲੀ ਖ਼ਬਰ ਮਹਿਲ ਕਲਾਂ ਪੁਲਿਸ ਚਾਈਨਾ ਡੋਰ ਵੇਚਣ ਤੇ ਖ਼ਰੀਦਣ ਵਾਲਿਆਂ ਖ਼ਿਲਾਫ਼ ਹੋਈ ਸਖ਼ਤ <br/> ਅਗਲੀ ਖ਼ਬਰ ਸਭ ਤੋਂ ਵੱਧ ਰੈਵੀਨਿਊ ਦੇਣ ਵਾਲੀ ਤਹਿਸੀਲ ਕੰਪਲੈਕਸ ਗ਼ੁਰਬਤ ਦੀ ਜੂਨ ਹੰਢਾਉਣ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।