ਭਦੌੜ, 9 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਾਂਗਰਸ ਪਾਰਟੀ ਦੀ ਸੂਬਾ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ ਨੇ ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ਹਿਣਾ ਤੋਂ ਪਾਰਟੀ ਉਮੀਦਵਾਰ ਰਸ਼ਪਾਲ ਕੌਰ ਧਾਲੀਵਾਲ, ਬਲਾਕ ਸੰਮਤੀ ਜੰਗੀਆਣਾ ਤੋਂ ਸਵਰਨ ਸਿੰਘ, ਨੈਣੇਵਾਲ ਤੋਂ ਜਸਪਾਲ ਕੌਰ ਜੱਸੂ, ਸੰਧੂ ਕਲਾਂ ਤੋਂ ਸਰਬਜੀਤ ਕੌਰ ਅਤੇ ਮੱਝੂਕੇ ਤੋਂ ਕਿਰਨਦੀਪ ਕੌਰ ਢਿੱਲੋਂ ਦੇ ਹੱਕ ਵਿਚ ਪ੍ਰਚਾਰ ਕਰਨ ਉਪਰੰਤ ਸਾਬਕਾ ਬਲਾਕ ਪ੍ਰਧਾਨ ਰਾਜਵੀਰ ਸਿੰਗਲਾ ਦੇ ਗ੍ਰਹਿ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੇ ਬਹੁ ਗਿਣਤੀ ਉਮੀਦਵਾਰ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲੋਕਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਵੋਟਰ ਪੂਰੀ ਤਰ੍ਹਾਂ ਵਾਕਫ਼ ਹੋ ਚੁੱਕੇ ਹਨ ਅਤੇ ਲੋਕ ਮੁੜ ਤੋਂ ਸੂਬੇ ਦੀ ਵਾਂਗਡੋਰ ਕਾਂਗਰਸ ਦੇ ਹੱਕ 'ਚ ਦੇਣ ਲਈ ਮੁੜ ਤਿਆਰੀ ਕਰ ਚੁੱਕੇ ਹਨ | ਜਿਸ ਦਾ ਪਤਾ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਵਿਰੋਧੀਆਂ ਨੂੰ ਮਿਲ ਜਾਵੇਗਾ | ਇਸ ਸਮੇਂ ਸੁਖਵਿੰਦਰ ਸਿੰਘ ਧਾਲੀਵਾਲ, ਸੁਰਜੀਤ ਸਿੰਘ ਪੱਪੂ, ਦਰਸ਼ਨ ਸਿੰਘ ਢਿੱਲੋਂ ਮੱਝੂਕੇ, ਵਿਸ਼ਾਲ ਕੁਮਾਰ ਸਿੰਗਲਾ ਆਦਿ ਹਾਜ਼ਰ ਸਨ |