ਬਰਨਾਲਾ, 9 ਦਸੰਬਰ (ਅਸ਼ੋਕ ਭਾਰਤੀ)-ਅਧਿਆਪਕ ਦਲ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਤੇ ਗੌਰਮਿੰਟ ਟੀਚਰ ਯੂਨੀਅਨ ਬਰਨਾਲਾ ਦਾ ਵਫ਼ਦ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਹਰਜਿੰਦਰ ਸਿੰਘ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਹਰਜਿੰਦਰ ਮੱਲੀਆਂ ਤੇ ਨਰਿੰਦਰ ਸ਼ਹਿਣਾ ਦੀ ਅਗਵਾਈ ਵਿਚ ਮਿਲਿਆ | ਇਸ ਮੌਕੇ ਬੀ.ਐਲ.ਓ ਨੂੰ ਪੋਲਿੰਗ ਸਟਾਫ਼ ਦੀ ਚੋਣ ਡਿਊਟੀ ਤੋਂ ਛੋਟ ਦੇਣ ਦਾ ਫ਼ੈਸਲਾ ਕੀਤਾ ਗਿਆ | ਚੋਣ ਅਮਲੇ ਲਈ ਵਧੀਆ ਖਾਣਾ, ਸੁਰੱਖਿਆ ਤੇ ਰਾਤ ਨੂੰ ਠਹਿਰਨ ਤੇ ਪੈਣ ਲਈ ਬਿਸਤਰਿਆਂ ਦਾ ਪ੍ਰਬੰਧ ਕਰਨਾ, ਬਹੁਤ ਹੀ ਜਾਇਜ਼ ਡਿਊਟੀਆਂ ਨੂੰ ਮੌਕੇ 'ਤੇ ਹੀ ਕੱਟਿਆ ਗਿਆ ਤੇ ਯਕੀਨ ਦਿਵਾਇਆ ਕਿ ਗਰਭਵਤੀ ਅÏਰਤਾਂ, ਡਿਸਏਬਲਡ ਬੱਚਿਆਂ ਦੇ ਮਾਪੇ ਅੰਗਹੀਣ ਮੁਲਾਜ਼ਮ ਆਦਿ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਬਾਰੇ ਪੋਲਿੰਗ ਅਮਲੇ ਨੂੰ ਪੂਰੀ ਸਮਗਰੀ ਮੁਹੱਈਆ ਕਰਵਾਉਣ ਬਾਰੇ ਚੋਣਾਂ ਤੋਂ ਅਗਲੇ ਦਿਨ ਭਾਵ 15 ਦਸੰਬਰ ਨੂੰ ਰੈਸਟ ਦੇਣ ਬਾਰੇ ਮੰਗ ਨੂੰ ਪੂਰੀ ਕਰਨ ਦਾ ਯਕੀਨ ਦਿਵਾਇਆ | ਇਸੇ ਤਰ੍ਹਾਂ ਹੀ ਦੋ ਇਵਜੀ ਛੁੱਟੀਆਂ ਦੀ ਮੰਗ ਨੂੰ ਵੀ ਗੰਭੀਰਤਾ ਨਾਲ ਹੱਲ ਕਰਨ ਦਾ ਯਕੀਨ ਏ.ਡੀ.ਸੀ ਵਲੋਂ ਦਿੱਤਾ ਗਿਆ | ਇਸ ਮੌਕੇ ਤੇਜਿੰਦਰ ਸਿੰਘ ਤੇਜੀ, ਰਮਨਦੀਪ ਸਿੰਘ, ਸੁਖਪਾਲ ਸੇਖਾ, ਅਮਰੀਕ ਭੱਦਲਵਡ, ਹਰਪ੍ਰੀਤ ਦੀਵਾਨਾ, ਮਨਦੀਪ ਭੰਗੂ, ਪ੍ਰਦੀਪ ਕੁਮਾਰ, ਹਰਵਿੰਦਰ ਸਿੰਘ, ਜਗਤਾਰ ਪੱਤੀ, ਸੁਖਵਿੰਦਰ ਦੀਵਾਨਾ, ਅਮਨ ਮਹਿੰਦਰੂ ਆਦਿ ਹਾਜ਼ਰ ਸਨ |